FacebookTwitterg+Mail

ਰਾਮੂ ਦੇ ਖੁੱਲ੍ਹੇ ਭਾਗ, 28 ਸਾਲਾਂ ਬਾਅਦ ਇਸ ਸੁਪਰਸਟਾਰ ਨਾਲ ਆਉਣਗੇ ਨਜ਼ਰ

akkineni nagarjuna and ram gopal varma
09 February, 2018 10:41:31 AM

ਮੁੰਬਈ(ਬਿਊਰੋ)— ਦੋ ਦਿੱਗਜ ਐਕਟਰ ਇਕੱਠੇ ਵੱਡੇ ਪਰਦੇ ਬਹੁਤ ਜਲਦ ਨਜ਼ਰ ਆਉਣਾਂ ਵਾਲੇ ਹਨ। ਅਸੀਂ ਗੱਲ ਕਰ ਰਹੇ ਹਾਂ ਤੇਲੁਗੁ ਸਿਨੇਮਾ ਦੇ ਸੁਪਰਸਟਾਰ ਨਾਗਾਅਰਜੁਨ ਤੇ ਡਾਇਰੈਕਟਰ ਰਾਮ ਗੋਪਾਲ ਵਰਮਾ ਦੀ। ਇਹ ਦੋਵੇਂ 28 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਪਹਿਲੀ ਵਾਰ ਦੋਵੇਂ ਇਕੱਠੇ ਤੇਲੁਗੁ ਫਿਲਮ 'ਸ਼ਿਵਾ' 'ਚ ਨਜ਼ਰ ਆਏ ਸਨ।


ਰਾਮੂ ਤੇ ਨਾਗਾਅਰੁਜਨ 28 ਸਾਲ ਬਾਅਦ ਆਉਣਗੇ ਇਕੱਠੇ ਨਜ਼ਰ
ਨਿਰੇਦਸ਼ਕ ਰਾਮ ਗੋਪਾਲ ਵਰਮਾ ਤੇ ਤੇਲੁਗੁ ਐਕਟਰ ਨਾਗਾਅਰਜੁਨ ਤਕਰੀਬਨ 28 ਸਾਲਾਂ ਬਾਅਦ ਇਕੱਠੇ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਨਾਗਾਅਰਜੁਨ ਨੇ ਰਾਮ ਗੋਪਾਲ ਵਰਮਾ ਨਾਲ ਮੁੰਬਈ 'ਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਰਾਮ ਗੋਪਾਲ ਵਰਮਾ ਦੇ ਸਟਾਈਲ ਦੀ ਇਹ ਇਕ ਐਕਸ਼ਨ ਫਿਲਮ ਹੋਵੇਗੀ। ਦੋਵੇਂ ਇਸ ਫਿਲਮ ਨੂੰ ਲੈ ਕੇ ਕਾਫੀ ਖੁਸ਼ ਹਨ। ਨਾਗਾਅਰਜੁਨ ਤੇ ਰਾਮ ਗੋਪਾਲ ਨੇ ਟਵਿਟਰ 'ਤੇ ਇਸ ਖੁਸ਼ੀ ਨੂੰ ਫੈਨਜ਼ ਨਾਲ ਸ਼ੇਅਰ ਕੀਤਾ ਹੈ।


ਨਾਗਾਅਰਜੁਨ ਨੇ ਰਾਮੂ ਨਾਲ ਕੰਮ ਕਰਨ ਤੋਂ ਕੀਤਾ ਸੀ ਇਨਕਾਰ
'ਸ਼ਿਵਾ' ਦੇ 25 ਸਾਲ ਪੂਰੇ ਹੋਣ 'ਤੇ ਨਾਗਾਅਰਜੁਨ ਨੇ ਕਿਹਾ ਸੀ ਕਿ ਇਸ ਫਿਲਮ ਨੂੰ ਕਰਨ ਤੋਂ ਮੇਰੇ ਦੋਸਤ ਨੇ ਪਹਿਲਾਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਇਸ ਗੱਲ 'ਤੇ ਸ਼ੱਕ ਸੀ ਕਿ ਕਿਤੇਂ ਨਾਗਾਅਰਜੁਨ ਦੇ ਚੜਦੇ ਕਰੀਅਰ 'ਤੇ ਰਾਮ ਗੋਪਾਲ ਵਰਮਾ ਗ੍ਰਹਿਣ ਨਾ ਲਾ ਦੇਵੇ।

ਹਾਲਾਂਕਿ ਦੋਸਤਾਂ ਦੇ ਇੰਨਾ ਆਖਣ ਤੋਂ ਬਾਅਦ ਵੀ ਨਾਗਾਅਰਜੁਨ ਨੇ ਰਾਮ ਗੋਪਾਲ ਵਰਮਾ ਦੀ ਫਿਲਮ 'ਚ ਕੰਮ ਕਰਨ ਲਈ ਹਾਮੀ ਭਰ ਦਿੱਤੀ ਸੀ।

 


Tags: Akkineni NagarjunaRam Gopal VarmaShivaBollywood Celebrity

Edited By

Sunita

Sunita is News Editor at Jagbani.