ਨਵੀਂ ਦਿੱਲੀ— ਟੀ. ਵੀ. ਸੀਰੀਅਲ 'ਇਸ ਪਿਆਰ ਕੋ ਕਿਆ ਨਾਮ ਦੂੰ' ਦੇ ਕਲਾਕਾਰ ਅਕਸ਼ੈ ਡੋਗਰਾ ਬੇਬੀ ਬੁਆਏ ਦੇ ਪਿਤਾ ਬਣ ਗਏ ਹਨ। ਜੀ ਹਾਂ ਉਨ੍ਹਾਂ ਦੇ ਘਰ 29 ਫਰਵਰੀ ਨੂੰ ਇਕ ਲੜਕੇ ਦਾ ਜਨਮ ਹੋਇਆ। ਖਾਸ ਗੱਲ ਇਹ ਹੈ ਕਿ ਬੱਚੇ ਦਾ ਜਨਮ 29 ਫਰਵਰੀ ਨੂੰ ਹੋਇਆ, ਭਾਵ 'ਲੀਪ ਯੀਅਰ' ਵਾਲੇ ਦਿਨ, ਜਿਸ ਕਾਰਨ ਉਸ ਦਾ ਜਨਮਦਿਨ ਹਰ ਸਾਲ ਦੀ ਜਗ੍ਹਾ 4 ਸਾਲਾਂ ਬਾਅਦ ਮਨਾਇਆ ਜਾਵੇਗਾ।
ਅਕਸ਼ੈ ਨੇ ਦੱਸਿਆ ਕਿ ਪਰਿਵਾਰ ਦਾ ਹਰ ਮੈਂਬਰ ਬੱਚੇ ਨੂੰ ਲੈ ਕੇ ਉਤਸ਼ਾਹਿਤ ਹੈ। ਉਹ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਅਕਸ਼ੈ 6 ਸਾਲ ਪਹਿਲਾਂ ਵਿਆਹ ਬੰਧਨ 'ਚ ਬੱਝੇ ਸਨ। ਅਕਸ਼ੈ ਨੂੰ 12/24 ਕਰੋਲ ਬਾਗ, ਪੁਨਰ ਵਿਵਾਹ ਤੇ ਦੋ ਦਿਲ ਏਕ ਜਾਨ ਵਰਗੇ ਸੀਰੀਅਲਾਂ 'ਚ ਵੀ ਅਦਾਕਾਰੀ ਕਰਦੇ ਦੇਖਿਆ ਜਾ ਚੁੱਕਾ ਹੈ।