FacebookTwitterg+Mail

'ਗੋਲਡ' ਦੀ ਇਸ ਅਦਾਕਾਰਾ ਨਾਲ ਸ਼ੂਟ ਦੌਰਾਨ ਹੋਇਆ ਕੁਝ ਅਜਿਹਾ, ਦੇਖ ਲੋਕਾਂ ਦੀ ਵਧ ਗਈ ਧੜਕਨ

akshay kuma
21 November, 2017 09:33:55 AM

ਮੁੰਬਈ(ਬਿਊਰੋ)— ਜਾਇਦ ਖਾਨ, ਨਿਕਿਤਾ ਦੱਤਾ ਤੇ ਵਤਸਲ ਸੇਠ ਆਪਣੀ ਦਮਦਾਰ ਅਦਾਕਾਰੀ ਨਾਲ ਸੋਨੀ ਟੀ. ਵੀ. ਦੇ ਸ਼ੋਅ 'ਹਾਸਿਲ' ਨੂੰ ਬੁਲੰਦੀਆਂ 'ਤੇ ਪਹੁੰਚਾਉਣ 'ਚ ਲੱਗੇ ਹੋਏ ਹਨ ਪਰ ਪਿਛਲੇ ਦਿਨੀਂ ਹੀ ਅਦਾਕਾਰਾ ਨਿਕਿਤਾ ਦੱਤਾ ਦੇ ਸੈੱਟ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਹੁਣ ਇਕ ਵਾਰ ਫਿਰ ਉਸ ਨੂੰ ਸ਼ੂਟਿੰਗ ਦੌਰਾਨ ਇਕ ਹਾਦਸੇ ਦਾ ਸ਼ਿਕਾਰ ਹੋਣਾ ਪਿਆ।

Punjabi Bollywood Tadka

ਅਸਲ 'ਚ ਪਿਛਲੇ ਦਿਨੀਂ 'ਹਾਸਿਲ' ਦੀ ਸ਼ੂਟਿੰਗ ਦੌਰਾਨ ਮਾਰਿਸ਼ਸ 'ਚ ਚੱਲ ਰਹੀ ਸੀ। ਜਿਥੇ ਇਕ ਸੀਨ ਦੌਰਾਨ ਵਤਸਲ ਸੇਠ ਤੇ ਨਿਕਿਤਾ ਨੂੰ ਅੰਡਰਵਾਟਰ ਸ਼ੂਟ ਕਰਨਾ ਸੀ ਪਰ ਹਾਈਡਰੋਫੋਬੀਆ ਦੀ ਸ਼ਿਕਾਰ ਨਿਕਿਤਾ ਇਸ ਦੌਰਾਨ ਦਮ ਭਰਦੀ ਨਜ਼ਰ ਆਈ। ਪਰੇਸ਼ਾਨੀਆਂ ਦਾ ਸਾਹਮਣੇ ਕਰਦੇ ਹੋਏ ਨਿਕਿਤਾ ਨੇ ਆਖਿਰਕਾਰ ਸ਼ੂਟ ਪੂਰਾ ਕੀਤਾ।

Punjabi Bollywood Tadka
ਅਕਸ਼ੈ ਕੁਮਾਰ ਵਰਗੇ ਵੱਡੇ ਸੁਪਰਸਟਾਰ ਨਾਲ ਫਿਲਮ 'ਗੋਲਡ' ਨਾਲ ਡੈਬਿਊ ਕਰਨ ਜਾ ਰਹੀ ਨਿਕਿਤਾ ਦਾ ਕੰਮ ਪ੍ਰਤੀ ਡੈਡੀਕੇਸ਼ਨ ਦੇਖਣਯੋਗ ਸੀ। ਨਿਕਿਤਾ ਨੂੰ ਐਕਟਰ ਵਿਕੀ ਕੌਸ਼ਲ ਦੇ ਛੋਟੇ ਭਰਾ ਸੰਨੀ ਦੇ ਓਪੋਜ਼ਿਟ ਫਿਲਮ 'ਚ ਕਾਸਟ ਕੀਤਾ ਗਿਆ ਹੈ। ਇਸ ਫਿਲਮ ਨਾਲ ਮੌਨੀ ਰਾਏ ਵੀ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ।

Punjabi Bollywood Tadka
ਸੂਤਰਾਂ ਮੁਤਾਬਕ ਨਿਕਿਤਾ ਫਿਲਮ 'ਚ ਆਪਣੇ ਹਿੱਸੇ ਦੀ ਸ਼ੂਟਿੰਗ ਵੀ ਕਰ ਚੁੱਕੀ ਹੈ। ਸਤੰਬਰ ਦੇ ਦੂਜੇ ਹਫਤੇ ਨਿਕਿਤਾ ਤੇ ਸੰਨੀ 'ਚ ਰੋਮਾਂਟਿਕ ਸੀਨਜ਼ ਨੂੰ ਅੰਮ੍ਰਿਤਸਰ 'ਚ ਫਿਲਮਾਇਆ ਜਾ ਚੁੱਕਾ ਹੈ। ਅਕਸ਼ੈ ਕੁਮਾਰ ਨਾਲ ਵੀ ਉਸ ਦੇ ਮੁੱਖ ਸੀਨਜ਼ ਸ਼ੂਟ ਹੋਣੇ ਅਜੇ ਬਾਕੀ ਹਨ।

Punjabi Bollywood Tadka  

 


Tags: Akshay KumarGoldKunal KapoorMouni RoyNikita DuttaZayed KhanVatsal Shethਅਕਸ਼ੈ ਕੁਮਾਰਗੋਲਡਜਾਇਦ ਖਾਨ ਨਿਕਿਤਾ ਦੱਤਾਵਤਸਲ ਸੇਠਮੌਨੀ ਰਾਏ