ਮੁੰਬਈ(ਬਿਊਰੋ)- ਇਕ ਸਮਾਂ ਅਜਿਹਾ ਸੀ ਜਦੋਂ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੇ ਸੈੱਟ ’ਤੇ ਵੱਡੇ–ਵੱਡੇ ਸੁਪਰਸਟਾਰਸ ਨੂੰ ਇੰਤਜ਼ਾਰ ਕਰਵਾਇਆ ਕਰਦੇ ਸਨ। ਹਾਲਾਂਕਿ ਜਦੋਂ ਤੋਂ ਉਨ੍ਹਾਂ ਨੇ ਟੀ.ਵੀ. ਇੰਡਸਟਰੀ ਵਿਚ ਕਮਬੈਕ ਕੀਤਾ ਹੈ, ਉਦੋਂ ਤੋਂ ਉਹ ਨਾ ਸਿਰਫ ਕਾਫੀ ਡਿਸਿਪਲਿਨ ਦੇ ਨਾਲ ਕੰਮ ਕਰ ਰਹੇ ਹਨ ਸਗੋਂ ਉਨ੍ਹਾਂ ਨਾਲ ਜੁੜੀ ਕੋਈ ਨੈਗੇਟਿਵ ਖਬਰ ਵੀ ਸੋਸ਼ਲ ਮੀਡੀਆ ’ਤੇ ਨਹੀਂ ਆਈ ਹੈ। ਖਬਰ ਹੈ ਕਿ ਕਪਿਲ ਇਕ ਵਾਰ ਫਿਰ ਤੋਂ ਇਕ ਮਸ਼ਹੂਰ ਸਟਾਰ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ’ਤੇ ਨਜ਼ਰ ਆਉਣਗੇ। ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਅਕਾਊਂਟ ’ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੇ ਨਾਲ ਉਨ੍ਹਾਂ ਨੇ ਇਕ ਕੈਪਸ਼ਨ ਵੀ ਲਿਖਿਆ ਹੈ।
ਕਪਿਲ ਸ਼ਰਮਾ ਨੇ ਕੈਪਸ਼ਨ ਵਿਚ ਲਿਖਿਆ,‘‘ਸਵੇਰੇ ਤੜਕੇ 7 ਵਜੇ ਦੀ ਸ਼ਿਫਟ। ਕੋਈ ਅੰਦਾਜ਼ਾ ਲਗਾਵੇਗਾ ਕਿ ਕੌਣ ਆ ਰਿਹਾ ਹੈ?’’ ਕਪਿਲ ਸ਼ਰਮਾ ਦੇ ਇਹ ਪੁੱਛਣ ਦੀ ਦੇਰ ਸੀ ਅਤੇ ਕੁਮੈਂਟ ਬਾਕਸ ਵਿਚ ਲੋਕਾਂ ਨੇ ਅਕਸ਼ੈ ਕੁਮਾਰ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਕੁਮੈਂਟ ਵਿਚ ਲਿਖਿਆ,‘‘ਅਕਸ਼ੈ ਕੁਮਾਰ ਆ ਰਹੇ ਹਨ, ‘ਸੂਰਿਆਵੰਸ਼ੀ’ ਲਈ।’’ ਕੁਮੈਂਟ ਬਾਕਸ ਵਿਚ ਲਗਭਗ ਸਾਰੇ ਲੋਕਾਂ ਨੇ ਅਕਸ਼ੈ ਦਾ ਹੀ ਨਾਮ ਲਿਖਿਆ।
![NBT](https://static.langimg.com/photo/74457968.cms)
ਦੱਸ ਦੇਈਏ ਕਿ ਅਕਸ਼ੈ ਜਲਦ ਹੀ ਆਪਣੀ ਨਵੀਂ ਫਿਲਮ ‘ਸੂਰਿਆਵੰਸ਼ੀ’ ਨਾਲ ਦਰਸ਼ਕਾਂ ਦੇ ਰੂ-ਬੂ-ਰੂ ਹੋਣ ਜਾ ਰਹੇ ਹਨ। ਇਸ ਫਿਲਮ ’ਚ ਅਕਸ਼ੈ ਕੁਮਾਰ ਇਕ ਏਟੀਐੱਸ ਅਫਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦਾ ਟਰੇਲਰ ਬੀਤੇ ਕੁੱਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਫਿਲਮ ’ਚ ਅਕਸ਼ੈ ਕੁਮਾਰ ਤੋਂ ਇਲਾਵਾ ਕੈਟਰੀਨਾ ਕੈਫ, ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਨਜ਼ਰ ਆਉਣਗੇ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।