FacebookTwitterg+Mail

ਜਪਾਨ 'ਚ ਇਸ ਦਿਨ ਰਿਲੀਜ਼ ਹੋਵੇਗੀ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ'

akshay kumar  s kesari to be released in japan on august 16
25 June, 2019 10:37:44 AM

ਮੁੰਬਈ(ਬਿਊਰੋ)— ਸਾਰਾਗੜ੍ਹੀ ਯੁੱਧ 'ਤੇ ਆਧਾਰਿਤ ਅਕਸ਼ੈ ਕੁਮਾਰ ਦੀ ਪੀਰੀਅਡ ਫਿਲਮ 'ਕੇਸਰੀ' 21 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਦਾ ਨਿਰਮਾਣ 'ਕੇਪ ਆਫ ਗੁੱਡ ਹੋਪ ਫਿਲਮਸ' ਅਤੇ ਕਰਨ ਜੌਹਰ ਦੀ 'ਧਰਮਾ ਪ੍ਰੋਡਕਸ਼ਨ' ਨੇ ਕੀਤਾ ਹੈ। ਦੱਸ ਦੇਈਏ ਕਿ ਅਨੁਰਾਗ ਸਿੰਘ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਫਿਲਮ 'ਚ ਅਕਸ਼ੈ ਕੁਮਾਰ ਨਾਲ ਅਦਾਕਾਰਾ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਈ।  ਫਿਲਮ 'ਕੇਸਰੀ' ਬਾਕਸ ਆਫਿਸ 'ਤੇ ਵਧੀਆ ਪਰਫਾਰਮੈਂਸ ਦੇਣ ਤੋਂ ਬਾਅਦ ਹੁਣ ਜਲਦ ਹੀ ਜਪਾਨ 'ਚ ਰਿਲੀਜ਼ ਕੀਤੀ ਜਾਵੇਗੀ। ਫਿਲਮ ਦੇ ਐਕਟਰ ਅਕਸ਼ੈ ਕੁਮਾਰ ਨੇ ਆਪਣੇ ਟਵ‍ਿਟਰ ਆਕਊਂਟ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਅਗਲੇ ਮਹੀਨੇ ਯਾਨੀ 16 ਅਗਸਤ ਨੂੰ ਜਾਪਾਨ 'ਚ 'ਕੇਸਰੀ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਵੇਗਾ।


ਦੱਸ ਦੇਈਏ ਕਿ ਸੱਤ ਦਿਨ 'ਚ 100 ਕਰੋੜ ਦੇ ਕਲੱਬ 'ਚ ਪਹੁੰਚੀ 'ਕੇਸਰੀ' ਨੂੰ ਵਰਲਡ ਵਾਇਡ 4200 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਸੀ। ਦਰਸ਼ਕਾਂ ਨੇ ਫਿਲਮ ਦੇਖਣ ਤੋਂ ਬਾਅਦ ਵਧੀਆ ਫੀਡਬੈਕ ਦਿੱਤਾ, ਦੇਸ਼-ਵਿਦੇਸ਼ 'ਚ ਹਿੱਟ ਸਾਬਿਤ ਹੋਣ ਤੋਂ ਬਾਅਦ ਹੁਣ ਇਸ ਨੂੰ ਜਪਾਨ 'ਚ ਰਿਲੀਜ਼ ਕੀਤਾ ਜਾਵੇਗਾ। ਅਕਸ਼ੈ ਕੁਮਾਰ ਨੇ ਟਵਿਟਰ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ 'ਕੇਸਰੀ'।
Punjabi Bollywood Tadka
ਫਿਲਮ ਦੀ ਕਹਾਣੀ ਅਜਿਹੀ ਹੈ, ਜਿਸ ਨੂੰ ਦੁਨੀਆ ਦੀਆਂ ਇਤਿਹਾਸਕ 5 ਸਭ ਤੋਂ ਵੱਡੀਆਂ ਜੰਗਾਂ ਦੀਆਂ ਘਟਨਾਵਾਂ 'ਚੋਂ ਦੂਸਰਾ ਸਥਾਨ ਮਿਲਿਆ ਹੈ। ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਅਤੇ ਅਫਗਾਨੀਆਂ ਵਿਚਾਲੇ ਲੜੀ ਗਈ ਸੀ, ਜਿਸ 'ਚ 21 ਸਿੱਖ ਜਵਾਨਾਂ ਨੇ 10 ਹਜ਼ਾਰ ਅਫਗਾਨੀ ਸੈਨਿਕਾਂ ਨਾਲ ਲੋਹਾ ਲਿਆ ਸੀ। ਫਿਲਮ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਪਰਿਣੀਤੀ ਚੋਪੜਾ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ।


Tags: Akshay KumarKesariJapanParineeti ChopraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari