FacebookTwitterg+Mail

ਲੋਹੜੀ 'ਤੇ ਅਕਸ਼ੈ ਕੁਮਾਰ ਨੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ

akshay kumar
15 January, 2019 09:57:55 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਨਵੀਂ ਫਿਲਮ 'ਕੇਸਰੀ' ਜਲਦ ਹੀ ਲੈ ਕੇ ਆ ਰਹੇ ਹਨ। ਅਕਸ਼ੈ ਨਾਲ ਇਸ ਫਿਲਮ 'ਚ ਪਰਿਣੀਤੀ ਚੋਪੜਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇੰਨ੍ਹੀਂ ਦਿਨੀਂ ਅਕਸ਼ੈ ਤੇ ਪਰਿਣੀਤੀ ਆਪਣੀ ਇਸ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਦੀ ਕਹਾਣੀ ਸਾਰਾਗੜ੍ਹੀ ਦੀ ਲੜਾਈ 'ਤੇ ਅਧਾਰਿਤ ਹੈ ਪਰ ਇਸੇ ਦੌਰਾਨ ਅਕਸ਼ੈ ਨੇ ਲੋਹੜੀ ਦੇ ਖਾਸ ਤਿਉਹਾਰ 'ਤੇ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਇਹ ਪੋਸਟਰ ਬਲੈਕ ਐਂਡ ਵ੍ਹਾਈਟ ਹੈ।

 
ਦੱਸ ਦਈਏ ਕਿ ਇਸ ਫਿਲਮ 'ਚ ਅਕਸ਼ੈ ਇਕ ਸਿੱਖ ਫੌਜੀ ਦਾ ਕਿਰਦਾਰ 'ਚ ਨਿਭਾ ਰਹੇ ਹਨ। ਪੋਸਟਰ ਨੂੰ ਸ਼ੇਅਰ ਕਰਦਿਆਂ ਅਕਸ਼ੈ ਨੇ ਆਪਣੇ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਮੁਬਾਰਕਾਂ ਵੀ ਦਿੱਤੀਆਂ। ਇਸ ਫਿਲਮ ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਹਨ ਅਤੇ ਇਸ ਦਾ ਪ੍ਰੋਡਕਸ਼ਨ ਕਰਨ ਜੌਹਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਸਾਰਾਗੜ੍ਹੀ ਦੀ ਲੜਾਈ 'ਚ ਮਹਿਜ਼ 21 ਸਿੱਖਾਂ ਨੇ 1੦,੦੦੦ ਅਫਗਾਨੀਆਂ ਦਾ ਮੁਕਾਬਲਾ ਕੀਤਾ ਸੀ। ਇਸ 'ਚ ਅਕਸ਼ੈ ਕੁਮਾਰ ਹੌਲਦਾਰ ਈਸ਼ਵਰ ਸਿੰਘ ਦਾ ਕਿਰਦਾਰ ਨਿਭਾਉਣਗੇ। ਫਿਲਮ ਇਸ ਸਾਲ 21  ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Akshay Kumar Kesari Lohri New Poster Parineeti Chopra Ashwath Bhatt Anurag Singh Karan Johar

Edited By

Sunita

Sunita is News Editor at Jagbani.