FacebookTwitterg+Mail

ਅਕਸ਼ੈ ਕੁਮਾਰ ਨੇ ਰਿਲੀਜ਼ ਕੀਤਾ 'ਕੇਸਰੀ' ਦਾ ਨਵਾਂ ਪੋਸਟਰ

akshay kumar
27 January, 2019 04:26:45 PM

ਮੁੰਬਈ(ਬਿਊਰੋ)— ਅਕਸ਼ੈ ਕੁਮਾਰ ਨੇ ਆਪਣੇ ਫੈਨਜ਼ ਲਈ ਗਣਤੰਤਰ ਦਿਸਵ ਨੂੰ ਖਾਸ ਬਣਾ ਦਿੱਤਾ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਕੇਸਰੀ' ਦਾ ਨਵਾਂ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਇਹ ਖੁਦ 'ਚ ਰੋਚਕ ਵਿਖਾਈ ਦੇ ਰਿਹਾ ਹੈ। ਅਕਸ਼ੈ ਨੇ ਦੱਸਿਆ ਕਿ ਇਹ ਫਿਲਮ 21 ਮਾਰਚ ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਲਿਖਿਆ,''ਹੈਪੀ ਰਿਪਬਲਿਕ ਡੇਅ। ਇਹ ਸਾਡਾ 70ਵਾਂ ਗਣਤੰਤਰ ਦਿਵਸ ਹੈ ਪਰ ਦੇਸ਼ ਲਈ ਸਾਡੇ ਜਵਾਨ ਨਹੀਂ ਜਾਣੇ ਕਦੋਂ ਤੋਂ ਲੜ ਰਹੇ ਹਨ। 122 ਸਾਲ ਪਹਿਲਾਂ 21 ਸਿੱਖਾਂ ਨੇ 10 ਹਜ਼ਾਰ ਅਫਗਾਨੀ ਹਮਲਾਵਰਾਂ ਨਾਲ ਲੜਾਈ ਲੜੀ ਸੀ। 'ਕੇਸਰੀ' ਉਨ੍ਹਾਂ ਦੀ ਕਹਾਣੀ ਹੈ ਜੋ 21 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

ਦੱਸ ਦੇਈਏ ਕਿ ਇਸ ਪੋਸਟਰ 'ਚ 21 ਸਿੱਖ ਫੌਜੀ ਪਿਰਾਮਿਡ ਦੇ ਆਕਾਰ 'ਚ ਬੈਠੇ ਹਨ। ਅਕਸ਼ੈ ਇਸ ਚ ਨਾਰੰਗੀ ਰੰਗ ਦੀ ਪਗੜੀ 'ਚ ਬੈਠੇ ਹੋਏ ਹਨ। ਇਹ ਫਿਲਮ ਸਾਰਾਗੜੀ ਦੀ ਲੜਾਈ 'ਤੇ ਆਧਾਰਿਤ ਹੈ। ਇਹ ਜੰਗ 1897 'ਚ 12 ਸਤੰਬਰ ਨੂੰ ਲੜੀ ਗਈ ਸੀ। ਇਸ ਦੀ ਯਾਦ 'ਚ ਇਸ ਫਿਲਮ ਦਾ ਫਸਰਟ ਲੁੱਕ 12 ਸਤੰਬਰ 2018 ਨੂੰ ਜਾਰੀ ਕੀਤਾ ਗਿਆ ਹੈ।


Tags: Akshay KumarRepublic Day Kesari New Poster

About The Author

manju bala

manju bala is content editor at Punjab Kesari