FacebookTwitterg+Mail

ਅਕਸ਼ੈ ਨੂੰ ਮਿਲਣ ਲਈ ਫੈਨ ਨੇ ਕੀਤੀ ਅਜੀਬੋ-ਗਰੀਬ ਹਰਕਤ, ਗ੍ਰਿਫਤਾਰ

akshay kumar
07 February, 2019 11:40:41 AM

ਮੁੰਬਈ(ਬਿਊਰੋ)— ਫੈਨਜ਼ ਦੀ ਸਟਾਰਸ ਲਈ ਦੀਵਾਨਗੀ ਉਨ੍ਹਾਂ ਕੋਲੋਂ ਕੀ-ਕੀ ਨਹੀਂ ਕਰਵਾਉਂਦੀ, ਇਸ ਦੀ ਉਦਾਹਰਣ ਦੇਖਣ ਨੂੰ ਮਿਲੀ ਬੀਤੇ ਦਿਨ ਜਦੋਂ ਇਕ ਫੈਨ ਅਕਸ਼ੈ ਕੁਮਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਦੇ ਹੇਠਾਂ ਰੱਖੇ ਕੂੜੇਦਾਨ 'ਚ ਉਦੋ ਤੱਕ ਲੁੱਕਿਆ ਰਿਹਾ ਜਦੋਂ ਤੱਕ ਕਿ ਉਹ ਫੜਿਆ ਨਾ ਗਿਆ। ਖਬਰ ਮੁਤਾਬਕ ਅਕਸ਼ੈ ਕੁਮਾਰ ਦਾ ਇਹ ਫੈਨ ਰਾਤ ਨੂੰ 2 ਵਜੇ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ। ਇਸ ਲਈ ਉਹ ਜੁਹੂ ਸਥਿਤ ਉਨ੍ਹਾਂ ਦੇ ਫਲੈਟ ਕੋਲ ਪਹੁੰਚ ਗਿਆ ਅਤੇ ਸਮੁੰਦਰ ਦੀ ਸਾਈਡ ਤੋਂ ਦੀਵਾਰ ਤੋਂ ਕੁੱਦ ਕੇ ਉਨ੍ਹਾਂ ਦੀ ਬਿਲਡਿੰਗ 'ਚ ਜਾ ਵੜਿਆ। ਜੇਕਰ ਕੋਈ ਉਸ ਨੂੰ ਆਉਂਦੇ ਦੇਖ ਲੈਂਦਾ ਤਾਂ ਉਹ ਫੜਿਆ ਜਾਂਦਾ ਪਰ ਉਸ ਨੇ ਖੁਦ ਨੂੰ ਲੁਕਾਉਣ ਲਈ ਕੂੜੇਦਾਨ 'ਚ ਲੁਕਾ ਲਿਆ।
Punjabi Bollywood Tadka
ਪੁਲਸ ਮੁਤਾਬਕ ਕੂੜੇਦਾਨ 'ਚ ਕੁਝ ਹਲਚਲ ਮਹਿਸੂਸ ਹੋਣ 'ਤੇ ਇਕ ਗਾਰਡ ਉੱਥੇ ਆਇਆ ਜਰੂਰ ਸੀ ਪਰ ਇਸ ਸ਼ਖਸ ਨੇ ਖੁਦ ਨੂੰ ਇਸ ਤਰ੍ਹਾਂ ਲੁੱਕਾ ਲਿਆ ਕਿ ਗਾਰਡ ਨੂੰ ਉਸ ਦੇ ਕੂੜੇਦਾਨ 'ਚ ਲੁੱਕੇ ਹੋਣ ਦਾ ਅਹਿਸਾਸ ਤੱਕ ਨਾ ਹੋਇਆ। ਜਦੋਂ ਇਹ ਗਾਰਡ ਚਲਾ ਗਿਆ ਤਾਂ ਉਸ ਫੈਨ ਨੇ ਆਪਣੇ ਮੋਬਾਇਲ ਦੀ ਲਾਇਟ ਚਾਲੂ ਕੀਤੀ ਅਤੇ ਹੌਲੀ-ਹੌਲੀ ਜਿਵੇਂ ਹੀ ਉਹ ਕੂੜੇਦਾਨ 'ਚੋਂ ਨਿਕਲਿਆ ਉੱਥੇ ਮੌਜੂਦ ਦੋ ਗਾਰਡਸ ਨੇ ਉਸ ਨੂੰ ਫੜ ਲਿਆ।
Punjabi Bollywood Tadka
ਸੂਚਨਾ ਤੋਂ ਬਾਅਦ ਇਸ ਪੁਲਸ ਨੇ ਫੜ ਕੇ ਹਵਾਲਾਤ ਭੇਜ ਦਿੱਤਾ। ਇਸ ਨੂੰ ਕੋਰਟ 'ਚ ਪੇਸ਼ ਕੀਤਾ ਜਾਣਾ ਹੈ ਜਿੱਥੇ ਇਸ ਫੈਨ ਉੱਤੇ ਗੈਰਕਾਨੂੰਨੀ ਤਰੀਕੇ ਨਾਲ ਬਿਲਡਿੰਗ 'ਚ ਵੜਣ ਦਾ ਦੋਸ਼ ਲਗਾਇਆ ਹੈ। ਪੁੱਛਗਿਛ ਦੌਰਾਨ ਫੈਨ ਨੇ ਖੁਲਾਸਾ ਕੀਤਾ ਹੈ ਕਿ ਉਹ ਰਾਤ ਦੋ ਵਜੇ ਦੇ ਕਰੀਬ ਅਕਸ਼ੈ ਨੂੰ ਮਿਲਣਾ ਚਾਹੁੰਦਾ ਸੀ। ਇਸ ਲਈ ਉਸ ਨੇ ਅਜਿਹਾ ਕਦਮ ਚੁੱਕਿਆ।
Punjabi Bollywood Tadka


Tags: Akshay KumarHouseArrestedCrazy FanJuhu

About The Author

manju bala

manju bala is content editor at Punjab Kesari