ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਇਕ ਮਹਿਲਾ ਹੈ ਜਿਸ ਨਾਲ ਉਹ ਸੈਲਫੀ ਲੇ ਰਹੇ ਹਨ। ਇਸ ਤਸਵੀਰ 'ਚ ਅਕਸ਼ੈ ਕੁਮਾਰ ਬਲੈਕ ਟੀ-ਸ਼ਰਟ 'ਚ ਕਾਫੀ ਹੈਂਡਸਮ ਦਿਖਾਈ ਦੇ ਰਹੇ ਹਨ। ਉੱਥੇ ਹੀ ਉਨ੍ਹਾ ਨਾਲ ਖੜ੍ਹੀ ਮਹਿਲਾ ਪਿੰਕ ਟੀ-ਸ਼ਰਟ 'ਚ ਨਜ਼ਰ ਆ ਰਹੀ ਹੈ।
![Punjabi Bollywood Tadka](https://static.jagbani.com/multimedia/11_30_24308000012-ll.jpg)
ਦੱਸਿਆ ਜਾ ਰਿਹਾ ਹੈ ਕਿ ਤਸਵੀਰ 'ਚ ਅਕਸ਼ੈ ਨਾਲ ਉਨ੍ਹਾਂ ਦੀ ਮਾਂ ਅਰੂਣਾ ਭਾਟੀਆ ਹੈ ਪਰ ਦੱਸ ਦੇਈਏ ਕਿ ਇਹ ਸੱਚ ਨਹੀਂ ਹੈ। ਦਰਅਸਲ, ਤਸਵੀਰ 'ਚ ਅਕਸ਼ੈ ਨਾਲ ਨਜ਼ਰ ਆ ਰਹੀ ਇਹ ਮਹਿਲਾ ਟੀ.ਵੀ. ਅਦਾਕਾਰਾ ਪ੍ਰਗਤੀ ਮਹਿਰਾ ਦੀ ਮਾਂ ਕ੍ਰਿਸ਼ਣਾ ਮਹਿਰਾ ਹੈ। ਦੱਸ ਦੇਈਏ ਕਿ ਪ੍ਰਗਤੀ ਅਕਸਰ ਆਪਣੀ ਮਾਂ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
![Punjabi Bollywood Tadka](https://static.jagbani.com/multimedia/11_30_24471000013-ll.jpg)
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਫਿਲਮ 'ਕੇਸਰੀ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਕੇਸਰੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।