FacebookTwitterg+Mail

ਅਕਸ਼ੈ ਕੁਮਾਰ ਨੇ ਆਪਣੇ ਪਹਿਲੇ ਵੈੱਬ ਸ਼ੋਅ ਦੇ ਲਾਂਚ ਦੌਰਾਨ ਖੁਦ ਨੂੰ ਲਗਾਈ ਅੱਗ

akshay kumar
06 March, 2019 04:23:34 PM

ਜਲੰਧਰ(ਬਿਊਰੋ)— ਸਟੰਟ ਅਤੇ ਐਕਸ਼ਨ ਲਈ ਮਸ਼ਹੂਰ ਐਕਟਰ ਅਕਸ਼ੈ ਕੁਮਾਰ ਨੇ ਆਪਣੇ ਪਹਿਲੇ ਡਿਜੀਟਲ ਸ਼ੋਅ ਦੇ ਲਾਂਚ ਦੇ ਮੌਕੇ ਦੌਰਾਨ ਆਪਣੇ ਸਰੀਰ 'ਤੇ ਅੱਗ ਲਗਾ ਕੇ ਰੈਂਪ ਵਾਕ ਕੀਤਾ। ਐਕਟਰ ਦਾ ਇਹ ਕਾਰਨਾਮਾ ਦੇਖ ਉੱਥੇ ਮੌਜੂਦ ਹਰ ਸ਼ਖਸ ਹੈਰਾਨ ਰਹਿ ਗਿਆ।


ਸੁਪਰਸਟਾਰ ਅਕਸ਼ੈ ਕੁਮਾਰ ਅਮੇਜ਼ਨ ਪ੍ਰਾਇਮ ਵੀਡੀਓ ਓਰਿਜਨਲ ਅਤੇ ਅਬੁੰਡੇਂਟਿਆ ਐਂਟਰਟੇਨਮੈਂਟ ਨਾਲ ਡਿਜੀਟਲ ਦੁਨੀਆ 'ਚ ਕਦਮ ਰੱਖਣ ਲਈ ਤਿਆਰ ਹਨ, ਜੋ ਇਕ ਐਕਸ਼ਨ ਨਾਲ ਭਰਪੂਰ ਥ੍ਰਿਲਰ ਸੀਰੀਜ਼ ਹੈ।

Punjabi Bollywood Tadka
ਸ਼ੋਅ 'ਚ ਨਜ਼ਰ ਆਉਣ ਵਾਲੇ ਜਾਨਦਾਰ ਅਤੇ ਵੱਡੇ ਪੈਮਾਨੇ ਦੇ ਐਕਸ਼ਨ ਦ੍ਰਿਸ਼ਾਂ ਦੀ ਇਕ ਝਲਕ ਦਿਖਾਉਂਦੇ ਹੋਏ ਅਕਸ਼ੈ ਕੁਮਾਰ ਆਪਣੇ ਸਰੀਰ 'ਤੇ ਅੱਗ ਲਗਾ ਕੇ ਰੰਗਮੰਚ 'ਤੇ ਰੈਂਪ ਵਾਕ ਕੀਤਾ।

Punjabi Bollywood Tadka
ਅਮੇਜ਼ਨ ਪ੍ਰਾਇਮ ਵੀਡੀਓ ਓਰਿਜਨਲ ਦੇ ਇਸ ਆਉਣ ਵਾਲੇ ਸ਼ੋਅ ਨੂੰ ਮੁੰਬਈ 'ਚ ਇਕ ਪ੍ਰੋਗਰਾਮ 'ਚ ਲਾਂਚ ਕੀਤਾ ਗਿਆ ਜਿਸ 'ਚ ਅਕਸ਼ੈ ਕੁਮਾਰ ਸਮੇਤ ਸੀਰੀਜ਼ ਨਾਲ ਜੁੜੇ ਕਈ ਹੋਰ ਮੈਂਬਰਾਂ ਵੀ ਸ਼ਾਮਿਲ ਹੋਏ।


Tags: Akshay Kumar Amazon Prime Video Original Web Series Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.