FacebookTwitterg+Mail

ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਕੇਸਰੀ ਰੰਗ 'ਚ ਰੰਗੇ ਅਕਸ਼ੈ ਨੇ ਪਾਇਆ ਭੰਗੜਾ, ਦੇਖੋ ਵੀਡੀਓ

akshay kumar
21 March, 2019 02:50:14 PM

ਜਲੰਧਰ(ਬਿਊਰੋ)— ਪੂਰੇ ਦੇਸ਼ 'ਚ ਹੋਲੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਸ ਖਾਸ ਮੌਕੇ 'ਤੇ ਅੱਜ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਵੀ ਰਿਲੀਜ਼ ਹੋ ਚੁੱਕੀ ਹੈ। ਜਿਸ ਦਾ ਫੈਨਜ਼ ਵੱਲੋਂ ਵੀ ਵਧੀਆ ਰਿਸਪਾਂਸ ਮਿਲ ਰਿਹਾ ਹੈ।


ਪਰ ਫਿਲਮ ਤੋਂ ਪਹਿਲਾਂ ਅਕਸ਼ੈ ਕੁਮਾਰ ਦੇ ਪ੍ਰਮੋਸ਼ਨਲ ਟੂਰ 'ਤੇ ਉਨ੍ਹਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋਈਆਂ ਹਨ। ਜਿੰਨ੍ਹਾਂ 'ਚ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਉਨ੍ਹਾਂ ਦਾ ਇਕ ਸ਼ਾਨਦਾਰ ਡਾਂਸ ਦਾ ਵੀਡੀਓ ਵੀ ਕਾਫੀ ਚਰਚਾ 'ਚ ਹੈ। ਇਸ ਵੀਡੀਓ 'ਚ ਅਕਸ਼ੈ ਕੁਮਾਰ ਅਤੇ ਫੌਜੀ ਜਵਾਨ 'ਕੇਸਰੀ' ਫਿਲਮ ਦੇ ਗੀਤਾਂ 'ਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ।


ਦੱਸ ਦਈਏ ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਇਹ ਫਿਲਮ ਅੱਜ (21 ਮਾਰਚ) ਰਿਲੀਜ਼ ਹੋ ਚੁੱਕੀ ਹੈ। ਫਿਲਮ ਸਾਰਾਗੜੀ ਲੜਾਈ ਦੇ ਉਨ੍ਹਾਂ ਸਿੱਖ ਯੋਧਿਆਂ ਦੀ ਬਹਾਦਰੀ ਦਰਸਾਉਂਦੀ ਹੈ ਜਿੰਨ੍ਹਾਂ ਨੇ 10 ਹਜ਼ਾਰ ਅਫਗਾਨਾਂ ਨੂੰ ਧੂਲ ਚਟਾ ਦਿੱਤੀ ਸੀ।


Tags: Akshay KumarInstagram VideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.