FacebookTwitterg+Mail

2019 ’ਚ ਇਸ ਪਲ ਨੇ ਅਕਸ਼ੈ ਨੂੰ ਕੀਤਾ ਸਭ ਤੋਂ ਜ਼ਿਆਦਾ ਦੁਖੀ

akshay kumar
22 December, 2019 09:43:49 AM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਇਸ ਸਾਲ ਬਾਕਸ ਆਫਿਸ ਕਿੰਗ ਬਣੇ ਰਹੇ ਹਨ। ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਨੇ ਕਮਾਈ ਦੇ ਮਾਮਲੇ ਵਿਚ ਦੂਜਿਆਂ ਨੂੰ ਪਿੱਛੇ ਛੱਡ ਦਿੱਤਾ। ਹਾਲਾਂਕਿ, ਇਹ ਸਾਲ ਉਨ੍ਹਾਂ ਲਈ ਅਜਿਹਾ ਪਲ ਵੀ ਲਿਆਇਆ, ਜਿਸ ਦਾ ਉਨ੍ਹਾਂ ਨੂੰ ਕਾਫੀ ਦੁਖ ਵੀ ਹੈ। ਦਰਅਸਲ, ਇਕ ਇੰਟਰਵਿਊ ਦੌਰਾਨ ਅਕਸ਼ੈ ਕੁਮਾਰ ਕੋਲੋਂ ਪੁੱਛਿਆ ਗਿਆ ਸੀ ਕਿ ਸਾਲ 2019 ਦਾ ਉਨ੍ਹਾਂ ਲਈ ਸਭ ਤੋਂ ਵਧੀਆ ਤੇ ਸਭ ਤੋਂ ਬੁਰਾ ਪਲ ਕਿਹੜਾ ਰਿਹਾ ?
Punjabi Bollywood Tadka
ਐਕਟਰ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵਧੀਆ ਪਲ ਉਨ੍ਹਾਂ ਦੇ ਬੇਟੇ ਆਰਿਨ ਦਾ ਰਿਪੋਰਟ ਕਾਰਡ ਸੀ, ਜਿਸ ਵਿਚ ਉਸ ਨੇ ਬਹੁਤ ਵਧੀਆ ਨੰਬਰ ਲਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਨੰਬਰ ਹੁਣ ਤੱਕ ਦੇ ਸਭ ਤੋਂ ਹਾਈਐਸਟ ਸਨ। ਉਥੇ ਹੀ ਆਪਣੇ ਸਾਲ ਦੇ ਸਭ ਤੋਂ ਲਓ ਮੋਮੈਂਟ ਬਾਰੇ ਗੱਲ ਕਰਦੇ ਹੋਏ ਅਕਸ਼ੈ ਨੇ ਦੱਸਿਆ ਕਿ ਆਪਣੀ ਗਰੈਂਡ ਮਦਰ ਨੂੰ ਖੋਨਾ ਉਨ੍ਹਾਂ ਲਈ ਸਭ ਤੋਂ ਦੁੱਖ ਵਾਲਾ ਸਮਾਂ ਸੀ।
Punjabi Bollywood Tadka
ਗੱਲ ਕਰੀਏ ਅਕਸ਼ੈ ਕੁਮਾਰ ਦੇ ਵਰਕਫਰੰਟ ਦੀ ਤਾਂ ਉਨ੍ਹਾਂ ਕੋਲ ਕਾਫੀ ਪ੍ਰੋਜੈਕਟਸ ਹਨ। ਐਕਟਰ ਦੀ ਫਿਲਮ ‘ਗੁੱਡ ਨਿਊਜ਼’ 27 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਅਗਲੇ ਸਾਲ ਉਨ੍ਹਾਂ ਦੀਆਂ ਦੋ ਵੱਡੀਆਂ ਫਿਲਮਾਂ Laxmmi Bomb, Sooryavanshi ਰਿਲੀਜ਼ ਹੋਣਗੀਆਂ।


Tags: Akshay KumarGood Newwz Laxmmi Bomb SooryavanshiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari