ਮੁੰਬਈ—ਬਾਲੀਵੁੱਡ ਦੇ 'ਖਿਡਾਰੀ' ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਬੀਤੇ ਦਿਨ ਆਪਣੀ 16ਵੀਂ ਵਿਆਹ ਦੀ ਵਰ੍ਹੇਗੰਡ ਮਨਾ ਰਹੇ ਹਨ। ਇਸ ਮੌਕੇ 'ਤੇ ਹੋਰ ਵੀ ਖਾਸ ਬਣਾਉਦੇ ਹੋਏ ਟਵਿੰਕਲ ਨੇ ਹਾਲ ਹੀ 'ਚ ਆਪਣੇ ਇੰਸਟਾਗਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਦੋਵੇਂ ਇਕ-ਦੂਜੇ ਨਾਲ ਫਾਈਟ ਕਰਦੇ ਨਜ਼ਰ ਆ ਰਹੇ ਹਨ। ਟਵਿੰਕਲ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ, ''16 years of trying to kill each other and we still haven't succeeded:) #16thanniversary #partnersincrime"। ਦੱਸਣਾ ਚਾਹੁੰਦੇ ਹਾਂ ਕਿ ਇਸ ਜੋੜੀ ਦਾ ਵਿਆਹ 17 ਜਨਵਰੀ, 2001 'ਚ ਹੋਇਆ ਸੀ। ਦੋਵਾਂ ਦਾ ਇਕ ਬੇਟਾ ਆਰਵ ਅਤੇ ਬੇਟੀ ਨਿਤਾਰਾ ਹੈ।