ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦਾ ਲੜਕਾ ਆਰਵ ਬੀ-ਟਾਉਨ ਦੇ ਮਸ਼ਹੂਰ ਸਟਾਰ ਬੱਚਿਆ 'ਚ ਸ਼ਾਮਲ ਹੈ। ਅਕਸ਼ੇ ਕੁਮਾਰ ਦੇ ਬੇਟੇ ਆਰਵ ਬੀਤੇ ਦਿਨ ਰਾਤ ਨੂੰ ਇਕ ਵਾਰ ਫਿਰ ਤੋਂ ਮਿਸਟਰੀ ਗਰਲ ਦੇ ਨਾਲ ਪੀ. ਵੀ. ਆਰ. ਦੇ ਬਾਹਰ ਦੇਖੇ ਗਏ ਸਨ। ਇਸ ਵਾਰ ਉਨ੍ਹਾਂ ਆਪਣਾ ਚਿਹਰਾ ਤਾਂ ਨਹੀਂ ਛਿਪਾਇਆ ਪਰ ਉਨ੍ਹਾਂ ਦਾ ਚਿਹਰਾ ਚੰਗੀ ਤਰ੍ਹਾਂ ਨਾਲ ਦਿਖਾਈ ਵੀ ਨਹੀਂ ਦੇ ਰਿਹਾ ਸੀ। ਇਸ ਵਾਰੀ ਉਨ੍ਹਾਂ ਨਾਲ ਕੁਝ ਦੋਸਤ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਆਰਵ ਕੁਝ ਦਿਨ ਪਹਿਲਾਂ ਐਤਵਾਰ ਰਾਤ ਮੁੰਬਈ ਦੇ ਇਕ ਪੀ. ਵੀ. ਆਰ. ਦੇ ਬਾਹਰ ਦੇਖਿਆ ਗਿਆ ਸੀ। ਇਸ ਦੌਰਾਣ ਉਹ ਇਕ ਮਿਸਟਰੀ ਗਰਲ ਦੇ ਨਾਲ ਨਜ਼ਰ ਆਏ ਸਨ। ਉਸ ਸਮੇਂ ਜਦੋਂ ਇਕ ਕੈਮਰਾ ਮੈਨ ਵੱਲੋਂ ਆਰਵ ਦੀ ਇਕ ਫੋਟੋ ਖਿਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਉਹ ਆਪਣੀ ਟੋਪੀ ਨਾਲ ਚਿਹਰਾ ਛਿਪਾਉਦੇ ਨਜ਼ਰ ਆਏ।