ਮੁੰਬਈ— ਬਾਲੀਵੁੱਡ ਅਭਿਨੇਤਾ ਰਜਨੀਕਾਂਤ ਦੀ ਨਵੀਂ ਫਿਲਮ '2.0' ਇਨ੍ਹੀ ਦਿਨੀਂ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਰਜਨੀਕਾਂਤ 5 ਕਿਰਦਾਰ ਕਰਦੇ ਦਿਖਾਈ ਦੇਣਗੇ। ਫਿਲਮ '2.0' ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ 12 ਕਿਰਦਾਰ 'ਚ ਨਜ਼ਰ ਆਉਣਗੇ। ਰਜਨੀਕਾਂਤ ਇਸ ਫਿਲਮ 'ਚ ਸਾਇਸਟਿਸਟ, ਰੋਬੋਟ ਅਤੇ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਸੂਤਰਾਂ ਮੁਤਾਬਕ ਅਕਸ਼ੈ12 'ਚੋ 1 ਕਿਰਦਾਰ ਖਲਨਾਇਕ ਦਾ ਨਿਭਾਉਣਗੇ। ਇਸ ਤੋਂ ਇਲਾਵਾ ਬਾਕੀ 11 ਕਿਰਦਾਰ 'ਤੇ ਹੁਣ ਤਕ ਕੋਈ ਫੈਸਲਾ ਨਹੀਂ ਹੋ ਪਾ ਰਿਹਾ ਹੈ। ਸਾਇੰਸ ਫਿਕਸ਼ਨ 'ਤੇ ਆਧਾਰਿਤ ਇਹ ਫਿਲਮ ਕਰੀਬ 450 ਕਰੋੜ ਰੁਪਏ 'ਚ ਬਣੀ ਹੈ। ਇਸ ਫਿਲਮ ਨੂੰ ਤਾਮਿਲ, ਹਿੰਦੀ ਅਤੇ ਤੇਲਗੂ ਭਾਸ਼ਾਵਾਂ 'ਚ ਵੀ ਸਿਨੇਮਾਘਰਾਂ 'ਚ ਪੇਸ਼ ਕੀਤਾ ਜਾਵੇਗਾ। ਇਸ ਸਾਲ 18 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਐੱਸ. ਸ਼ੰਕਰ ਦੇ ਨਿਰਦੇਸ਼ਕ 'ਚ ਬਣ ਰਹੀ ਇਸ ਫਿਲਮ 'ਚ ਐਮੀ ਜੈਕਸਨ ਵੀ ਨਜ਼ਰ ਆਵੇਗੀ।