ਮੁੰਬਈ— ਬਾਲੀਵੁੱਡ ਦੇ ਕਈ ਅਭਿਨੇਤਾਵਾਂ ਨੇ ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਕਈ ਕਾਰਨਾਂ ਕਰਕੇ ਆਪਣਾ ਨਾਂ ਬਦਲਿਆ ਸੀ। ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੂੰ ਵੀ ਫਿਲਮ ਇੰਡਸਟਰੀ ਤੋਂ ਪਹਿਲਾਂ ਰਾਜੀਵ ਹਰੀਅੋਮ ਭਾਟੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹਾਲ ਹੀ 'ਚ ਉਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਅਕਸ਼ੇ ਨੇ ਆਪਣਾ ਨਾਂ ਬਦਲਨ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਮੇਰੀ ਪਹਿਲੀ ਫਿਲਮ ਸਾਲ 1987 'ਚ ਆਈ ਸੀ ਜਿਸ ਦੇ ਨਿਰਮਾਤਾ ਮਹੇਸ਼ ਭੱਟ ਸੀ। ਕੁਮਾਰ ਗੋਰਵ ਇਸ ਫਿਲਮ 'ਚ ਲੀਡ ਰੋਲ 'ਚ ਸੀ। ਉਨ੍ਹਾਂ ਦੇ ਕਿਰਦਾਰ ਦਾ ਨਾਂ ਅਕਸ਼ੇ ਸੀ। ਅਕਸ਼ੇ ਨੇ ਦੱਸਿਆ ਕਿ ਫਿਲਮ 'ਚ ਉਨ੍ਹਾਂ ਦਾ ਰੋਲ ਸਿਰਫ ਕੁਝ ਹੀ ਸੈਕੇਂਡ ਦਾ ਸੀ। ਇਸ ਦੌਰਾਨ ਉਹ ਸਿਰਫ ਗੋਰਵ ਤੇ ਉਨ੍ਹਾਂ ਦੀ ਅਦਾਕਾਰੀ ਨੂੰ ਹੀ ਦੇਖਦੇ ਰਹੇ। ਅਕਸ਼ੇ ਨੇ ਕਿਹਾ ਕਿ ਪਤਾ ਨਹੀਂ ਮੈਨੂੰ ਕੀ ਹੋਇਆ ਮੈਂ ਆਪਣਾ ਨਾਂ ਬਦਲਨ ਲਈ ਅਦਾਲਤ 'ਚ ਚਲੇ ਗਏ ਤੇ ਆਪਣਾ ਨਾਂ ਬਦਲ ਲਿਆ। ਅਕਸ਼ੇ ਨੇ ਕਿਹਾ ਉਹ ਸਮਾਂ ਮੇਰੇ ਪੱਖ 'ਚ ਲੱਗ ਰਿਹਾ ਸੀ ਅਤੇ ਇਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਫਿਲਮਾਂ ਦੇ ਆਫਰ ਵੀ ਮਿਲੇ।
ਜ਼ਿਕਰਯੋਗ ਹੈ ਕਿ ਫਿਲਮ ਇੰਡਸਟਰੀ 'ਚ ਅਕਸ਼ੇ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, ਅਜੇ ਦੇਵਗਨ, ਅਮਿਤਾਭ ਬੱਚਨ, ਸ਼ਾਹਰੁਖ ਖਾਨ ਅਤੇ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਤੱਕ ਨੇ ਵੀ ਆਪਣਾ ਨਾਂ ਬਦਲਿਆ ਹੋਇਆ ਹੈ। ਸਲਮਾਨ ਦਾ ਅਸਲ ਨਾਂ ਅਬਦੁਲ ਰਸ਼ੀਦ ਸਲੀਮ ਸਲਮਾਨ ਖਾਨ ਸੀ। ਇਹ ਲੱਗ ਰਿਹਾ ਸੀ ਕਿ ਨਾਂ ਕਾਫੀ ਲੰਬਾ ਹੋਣ ਕਰਕੇ ਸਲਮਾਨ ਨੇ ਆਪਣਾ ਨਾਂ ਛੋਟਾ ਕਰ ਲਿਆ ਸੀ। ਇਸ ਤੋਂ ਇਲਾਵਾ ਅਜੇ ਦੇਵਗਨ ਨੇ ਜੋਤਿਸ਼ ਦੇ ਚਲਦੇ ਆਪਣਾ ਨਾਂ ਬਦਲ ਲਿਆ ਸੀ। ਕੈਟਰੀਨਾ ਕੈਫ ਦਾ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਕੈਟਰੀਨਾ ਟਰਕਾਟੇ ਸੀ। ਅਮਿਤਾਭ ਬੱਚਨ ਦਾ ਨਾਂ ਇਨਕਲਾਬ ਸ਼੍ਰੀਵਾਸਤਵ ਸੀ ਜਿਸ ਨੂੰ ਉਨ੍ਹਾਂ ਦੇ ਪਿਤਾ ਸੁਮੀਤਰਾਨੰਦਨ ਪੰਤ ਦੀ ਸਲਾਹ ਦੇ ਸਲਾਹ ਦੇ ਚਲਦੇ ਬਦਲ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਦੀ ਦਾਦੀ ਉਨ੍ਹਾਂ ਨੂੰ ਅਬਦੁਲ ਰਹਿਮਾਨ ਦੇ ਨਾਂ ਨਾਲ ਬੁਲਾਉਂਦੇ ਸੀ ਪਰ ਉਨ੍ਹਾਂ ਦੇ ਪਿਤਾ ਨੂੰ ਸ਼ਾਹਰੁਖ ਨਾਂ ਜ਼ਿਆਦਾ ਪਸੰਦ ਸੀ।