FacebookTwitterg+Mail

ਅਕਸ਼ੈ ਕੁਮਾਰ ਨੂੰ ਕਿਉਂ ਹੋਣਾ ਪਿਆ ਗਰਭਵਤੀ, ਜਾਣੋ ਪੂਰੀ ਕਹਾਣੀ

akshay kumar
26 September, 2017 08:53:40 AM

ਮੁੰਬਈ (ਬਿਊਰੋ)— ਤਸਵੀਰਾਂ ਵਿਚ ਤੁਸੀਂ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਨੂੰ ਵੇਖ ਸਕਦੇ ਹੋ। ਅਕਸ਼ੈ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ। ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਇਨ੍ਹਾਂ ਤਸਵੀਰਾਂ ਵਿੱਚ ਉਹ ਪ੍ਰੈਗਨੈਂਟ ਨਜ਼ਰ ਆ ਰਹੇ ਹਨ। ਬੀਤੇ ਸਮੇਂ ਦੌਰਾਨ ਐਕਸ਼ਨ ਤੋਂ ਕਾਮੇਡੀ ਵਾਲੇ ਪਾਸੇ ਮੁੜੇ ਅਕਸ਼ੈ ਨੇ ਦਰਸ਼ਕਾਂ ਨੂੰ ਹਸਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਹਾਲ ਹੀ ਵਿਚ ਉਨ੍ਹਾਂ ਦੀ ਫ਼ਿਲਮ 'ਜੌਲੀ ਐਲ. ਐਲ. ਬੀ. 2' ਵਿਚ ਵੀ ਕਾਮੇਡੀ ਦਾ ਚੰਗਾ ਤੜਕਾ ਸੀ ਪਰ ਹੁਣ ਗੱਲ ਕਰਦੇ ਹਾਂ ਇਨ੍ਹਾਂ ਤਸਵੀਰਾਂ ਦੀ।

Punjabi Bollywood Tadka
ਅਸਲ ਵਿਚ ਉਨ੍ਹਾਂ ਦੀਆਂ ਇਹ ਤਸਵੀਰਾਂ ਲੋਕਾਂ ਨੂੰ ਹਸਾਉਣ ਦੀ ਅਜਿਹੀ ਹੀ ਮੁਹਿੰਮ ਦਾ ਹਿੱਸਾ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਖਿੱਚੀਆਂ ਸਨ। ਡੱਬੂ ਨੇ ਆਪਣੀ ਇੰਸਟਾ ਟਾਈਮਲਾਈਨ 'ਤੇ ਤਸਵੀਰ ਨਾਲ ਜਾਣਕਾਰੀ ਦਿੱਤੀ ਹੈ ਕਿ ਜ਼ਿੰਦਗੀ ਉਦੋਂ ਹੀ ਜ਼ਿਆਦਾ ਖ਼ੂਬਸੂਰਤ ਲਗਦੀ ਹੈ, ਜਦੋਂ ਤੁਸੀਂ ਮੁਸਕੁਰਾਉਂਦੇ ਹੋ, ਦੋਸਤਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈਣ ਵਿਚ ਬਹੁਤ ਆਨੰਦ ਆਇਆ ਹੈ।

Punjabi Bollywood Tadka
ਹੈਸ਼ ਟੈਗਸ ਦੇ ਸਹਾਰੇ ਉਨ੍ਹਾਂ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਸ਼ੂਟ ਉਨ੍ਹਾਂ ਸਟਾਰ ਪਲੱਸ ਦੇ The Great Indian Laughter Challenge ਲਈ ਕੀਤਾ ਗਿਆ ਹੈ।

Punjabi Bollywood Tadka

ਇਸ ਦਾ ਮਤਲਬ ਇਹ ਹੈ ਕਿ ਟੀ. ਵੀ. ਦੇ ਇਸ ਮਸ਼ਹੂਰ ਕਾਮੇਡੀ ਸ਼ੋਅ ਵਿਚ ਅਕਸ਼ੈ ਫੈਨਸ ਅਤੇ ਫਾਲੋਅਰਜ਼ ਨੂੰ ਆਪਣੇ ਇਸ ਰੂਪ ਵਿਚ ਹੱਸਦੇ-ਕੁਤਕੁਤਾੜੀਆਂ ਕੱਢਦੇ ਨਜ਼ਰ ਆ ਰਹੇ ਹੋ। ਦੱਸ ਦੇਈਏ ਕਿ ਡੱਬੂ ਨੂੰ ਬਾਲੀਵੁੱਡ ਇੰਡਸਟਰੀ ਦਾ ਵੱਡਾ ਫੋਟੋਗ੍ਰਾਫਰ ਮੰਨਿਆ ਜਾਂਦਾ ਹੈ।


Tags: Akshay Kumardelivers six babiesThe Great Indian Laughter Challenge 5Khatron Ke KhiladiMaster Chef Indiaਅਕਸ਼ੈ ਕੁਮਾਰ