FacebookTwitterg+Mail

ਅਕਸ਼ੇ ਦੇ ਸ਼ੋਅ ਦੀ ਟੀ. ਆਰ. ਪੀ. ਘੱਟ ਹੋਣ 'ਤੇ ਮੇਕਰਜ਼ ਨੇ ਲਿਆ ਅਹਿਮ ਫੈਸਲਾ

akshay kumar
16 October, 2017 08:10:25 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਸਟਾਰ ਪਲੱਸ 'ਤੇ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ ਰਿਐਲਿਟੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਲ ਛੋਟੇ ਪਰਦੇ 'ਤੇ ਵਾਪਸੀ ਕੀਤੀ ਹੈ। ਇਸ ਸ਼ੋਅ ਦੀ ਸ਼ੁਰੂਆਤ ਕਾਫੀ ਗਰਮਜੋਸ਼ੀ ਨਾਲ ਕੀਤੀ ਗਈ ਪਰ ਟੀ. ਆਰ. ਪੀ. ਦੀ ਲਿਸਟ 'ਚ ਇਹ ਸ਼ੋਅ ਸ਼ਾਮਿਲ ਨਹੀਂ ਹੋ ਸਕਿਆ। ਇਸ ਵਜ੍ਹਾ ਕਰਕੇ ਸ਼ੋਅ ਮੇਕਰਜ਼ ਨੇ ਸ਼ੋਅ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਦਰਸਅਲ ਮੇਕਰਜ਼ ਨੇ ਸ਼ੋਅ ਦੇ ਤਿੰਨ ਮੇਂਟੋਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਨ੍ਹਾਂ 'ਚ ਮਲਿਕਾ ਦੁਆ, ਜ਼ਾਕਿਰ ਖਾਨ ਅਤੇ ਹੁਸੈਨ ਦਲਾਲ ਦਾ ਨਾਂ ਸ਼ਾਮਿਲ ਹੈ। ਇਹ ਤਿੰਨੋਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ ਪਰ ਸ਼ੋਅ 'ਚ ਇਨ੍ਹਾਂ ਦੇ ਹੋਣ ਕਾਰਨ ਵੀ ਸ਼ੋਅ ਦੀ ਟੀ. ਆਰ. ਪੀ. ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਮਿਲਿਆ। ਹੁਣ ਇਨ੍ਹਾਂ ਤਿੰਨਾਂ ਦੀ ਜਗ੍ਹਾ ਬਾਲੀਵੁੱਡ ਦੇ ਫਨੀ ਨਿਰਦੇਸ਼ਕ ਸ਼ਾਜ਼ਿਦ  ਖਾਨ ਅਤੇ ਗੋਲਮਾਲ ਅਗੇਨ ਦੇ ਅਭਿਨੇਤਾ ਸ਼੍ਰੇਅਸ ਤਲਪੜੇ ਦਿਖਾਈ ਦੇਣਗੇ।
ਸੂਤਰਾਂ ਮੁਤਾਬਕ ਇਹ ਤਿੰਨੋਂ ਨਵੇਂ ਮੇਂਟੋਰ 18 ਅਕਤੂਬਰ ਤੋਂ ਇਸ ਸ਼ੋਅ ਦਾ ਹਿੱਸਾ ਬਣਗੇ। ਸ਼ੋਅ ਨੂੰ ਸ਼ੁਰੂਆਤ ਤੋਂ ਹੀ ਕਾਫੀ ਘੱਟ ਟੀ. ਆਰ. ਪੀ. ਮਿਲੀ ਹੈ ਜਿਸ ਕਰਕੇ ਸ਼ੋਅ ਮੇਕਰਜ਼ ਨੇ ਇਹ ਫੈਸਲਾ ਲਿਆ ਹੈ। ਇਸ ਲਈ ਮੇਕਰਜ਼ ਨੇ ਹੁਣ ਇਸ ਸ਼ੋਅ ਨੂੰ ਮਸ਼ਹੂਰ ਚਿਹਰਿਆਂ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਫਿਲਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਸ਼੍ਰੇਅਸ ਅਤੇ ਸਾਜ਼ਿਦ ਮਿਲ ਕੇ ਇਸ ਸ਼ੋਅ ਦੀ ਟੀ. ਆਰ. ਪੀ. ਦੇ ਮਾਮਲੇ 'ਚ ਕਿੰਨਾ ਅੱਗੇ ਲੈ ਕੇ ਜਾਂਦੇ ਹਨ।


Tags: Akshay Kumar Mallika Dua Zakir Khan The Great Indian Laughter Challenge TV Show