FacebookTwitterg+Mail

ਹੁਣ ਤੱਬੂ ਕਰਨਾ ਚਾਹੁੰਦੀ ਹੈ ਟਰੈਵਲ ਸ਼ੋਅ

akshay kumar
30 October, 2017 09:29:39 AM

ਮੁੰਬਈ(ਬਿਊਰੋ)— ਹਿੰਦੀ ਫਿਲਮ ਜਗਤ ਦੇ ਸਾਰੇ ਸਿਤਾਰਿਆਂ ਦਾ ਝੁਕਾਅ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਰਿਐਲਿਟੀ ਪ੍ਰੋਗਰਾਮਾਂ ਵੱਲ ਜ਼ਿਆਦਾ ਹੋ ਰਿਹਾ ਹੈ, ਉਥੇ ਹੀ ਐਕਟਰੈੱਸ ਤੱਬੂ ਦਾ ਕਹਿਣਾ ਹੈ ਕਿ ਜੇਕਰ ਉਹ ਛੋਟੇ ਪਰਦੇ ਦਾ ਰੁਖ਼ ਕਰਦੀ ਹੈ ਤਾਂ ਉਸ ਨੂੰ ਟਰੈਵਲ 'ਤੇ ਆਧਾਰਿਤ ਸ਼ੋਅ ਕਰਨਾ ਚੰਗਾ ਲੱਗੇਗਾ।

Punjabi Bollywood Tadka
ਇਸ ਸਾਲ ਸੁਪਰਸਟਾਰ ਸ਼ਾਹਰੁਖ ਖਾਨ ਵੀ ਆਪਣੇ ਨਵੇਂ ਪ੍ਰੋਗਰਾਮ 'ਟੇਡ ਟਾਕ' ਅਤੇ ਅਕਸ਼ੈ ਕੁਮਾਰ ਕਾਮੇਡੀ ਪ੍ਰੋਗਰਾਮ 'ਦਿ ਗਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਇਕ ਜੱਜ ਦੀ ਭੂਮਿਕਾ 'ਚ ਟੈਲੀਵਿਜ਼ਨ 'ਤੇ ਵਾਪਸ ਆ ਰਹੇ ਹਨ। ਸਲਮਾਨ ਖਾਨ ਵੀ 'ਬਿੱਗ ਬਾਸ' ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਫਰਾਹ ਖਾਨ ਆਪਣੇ ਸ਼ੋਅ 'ਲਿਪ ਸਿੰਗ ਬੈਟਲ' 'ਚ ਆਉਂਦੀ ਹੈ। ਐਕਟਰੈੱਸ ਸੋਨਾਕਸ਼ੀ ਸਿਨ੍ਹਾ ਸੰਗੀਤ ਪ੍ਰੋਗਰਾਮ 'ਓਮ ਸ਼ਾਂਤੀ ਓਮ' 'ਚ ਇਕ ਜੱਜ ਦੀ ਭੂਮਿਕਾ 'ਚ ਨਜ਼ਰ ਆ ਰਹੀ ਹੈ।

Punjabi Bollywood Tadka
ਇਕ ਇੰਟਰਵਿਊ 'ਚ ਤੱਬੂ ਨੇ ਕਿਹਾ, ''ਜਿੱਥੋਂ ਤੱਕ ਟੀ. ਵੀ. ਦੇ ਪ੍ਰੋਗਰਾਮਾਂ ਦਾ ਸਵਾਲ ਹੈ ਤਾਂ ਮੈਂ ਯਾਤਰਾ 'ਤੇ ਆਧਾਰਿਤ ਪ੍ਰੋਗਰਾਮ ਕਰਨਾ ਚਾਹਾਂਗੀ। ਇਸ 'ਚ ਮੈਨੂੰ ਦਿਲਚਸਪੀ ਹੈ ਅਤੇ ਇਸ ਦੁਨੀਆ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ। ਮੈਂ ਦੱਖਣੀ ਅਮਰੀਕਾ, ਆਸਟਰੇਲੀਆ, ਪੂਰਬੀ ਅਫਰੀਕਾ ਅਤੇ ਕਈ ਹੋਰ ਥਾਵਾਂ 'ਤੇ ਨਹੀਂ ਗਈ ਹਾਂ।''


Tags: Akshay KumarThe Laughter ChallengeTravel ShowAkshay KumarShah Rukh Khanਤੱਬੂਸ਼ਾਹਰੁਖ ਖਾਨ ਅਕਸ਼ੈ ਕੁਮਾਰ ਦਿ ਗਰੇਟ ਇੰਡੀਅਨ ਲਾਫਟਰ ਚੈਲੇਂਜਟਰੈਵਲ ਸ਼ੋਅ