FacebookTwitterg+Mail

ਅਕਸ਼ੈ ਤੇ ਅਰਸ਼ਦ ਨੂੰ ਲੈ ਕੇ ਬਣੇਗੀ 'ਜੌਲੀ ਐੱਲ ਐੱਲ ਬੀ 3'

akshay kumar
20 November, 2017 08:45:01 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਅਤੇ ਕਾਮੇਡੀ ਅਭਿਨੈ ਲਈ ਮਸ਼ਹੂਰ ਅਰਸ਼ਦ ਵਾਰਸੀ ਨੂੰ ਲੈ ਕੇ ਜੌਲੀ ਐੱਲ. ਐੱਲ. ਬੀ.-3 ਬਣਾਈ ਜਾ ਸਕਦੀ ਹੈ। ਸਾਲ 2013 'ਚ ਪ੍ਰਦਰਸ਼ਿਤ ਸੁਪਰਹਿਟ ਫਿਲਮ 'ਜੌਲੀ ਐੱਲ. ਐੱਲ. ਬੀ.' ਵਿਚ ਅਰਸ਼ਦ ਵਾਰਸੀ ਨੇ ਮੁੱਖ ਭੂਮਿਕਾ ਨਿਭਾਈ ਸੀ। ਉਸ ਦੇ ਚਾਰ ਸਾਲ ਬਾਅਦ ਇਸ ਸਾਲ ਜੌਲੀ ਐੱਲ. ਐੱਲ. ਬੀ. ਦਾ ਸੀਕਵਲ ਆਇਆ, ਜਿਸ 'ਚ ਅਰਸ਼ਦ ਵਾਰਸੀ ਦੀ ਜਗ੍ਹਾ ਅਕਸ਼ੈ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ। ਦੋਵੇਂ ਫਿਲਮਾਂ ਦਾ ਨਿਰਦੇਸ਼ਨ ਸੁਭਾਸ਼ ਕਪੂਰ ਨੇ ਕੀਤਾ ਸੀ। 'ਜੌਲੀ ਐੱਲ. ਐੱਲ. ਬੀ. 2' ਦੀ ਸਫਲਤਾ ਦੇ ਬਾਅਦ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਫਿਲਮ ਦਾ ਤੀਜਾ ਹਿੱਸਾ ਵੀ ਬਣੇਗਾ। ਫਾਕਸ ਸਟੂਡੀਓ ਦੇ ਪ੍ਰਮੁੱਖ ਵਿਜੇ ਸਿੰਘ ਨੇ ਕਿਹਾ ਸੀ ਕਿ ਜਾਅਲੀ ਐੱਲ. ਐੱਲ. ਬੀ. ਦਾ ਤੀਜਾ ਹਿੱਸਾ ਵੀ ਬਣਾਇਆ ਜਾਵੇਗਾ ਪਰ ਕਦੋਂ ਬਣੇਗਾ, ਇਹ ਤੈਅ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਤੀਜੇ ਹਿੱਸੇ 'ਚ ਪਹਿਲੇ ਅਤੇ ਦੂਜੇ ਹਿੱਸੇ ਦੇ ਦੋਵੇਂ ਲੀਡ ਕਲਾਕਾਰ ਹੋਣਗੇ। ਜੌਲੀ ਐੱਲ. ਐੱਲ. ਬੀ.-3 ਵਿਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਇਸ ਵਾਰ ਵੀ ਨਿਰਦੇਸ਼ਨ ਸੁਭਾਸ਼ ਕਪੂਰ ਹੀ ਕਰਨਗੇ।


Tags: Akshay KumarArshad WarsiJolly LLB 3Bollywood CelebrityHindi Movieਅਕਸ਼ੈ ਕੁਮਾਰਅਰਸ਼ਦ ਵਾਰਸੀਜੌਲੀ ਐੱਲ ਐੱਲ ਬੀ 3