FacebookTwitterg+Mail

'ਪੈਡਮੈਨ' 'ਚ ਸੋਨਮ ਨਾਲ 'ਕਿੱਸ' ਸੀਨ 'ਤੇ ਮਚਿਆ ਬਵਾਲ, ਅਕਸ਼ੈ ਨੇ ਦਿੱਤਾ ਕਰਾਰਾ ਜਵਾਬ

akshay kumar
20 February, 2018 05:16:13 PM

ਮੁੰਬਈ(ਬਿਊਰੋ)— ਫਿਲਮ 'ਪੈਡਮੈਨ' 'ਚ ਬਿਹਤਰੀਨ ਐਕਟਿੰਗ ਨੂੰ ਲੈ ਕੇ ਅਕਸ਼ੈ ਕੁਮਾਰ ਤੇ ਸੋਨਮ ਕਪੂਰ ਕਾਫੀ ਸੁਰਖੀਆਂ ਬਟੋਰ ਰਹੇ ਹਨ। ਬਾਕਸ ਆਫਿਸ 'ਤੇ ਵੀ ਫਿਲਮ ਚੰਗੀ ਕਮਾਈ ਕਰ ਰਹੀ ਹੈ। ਇਸ ਤੋਂ ਇਲਾਵਾ ਫਿਲਮ 'ਚ ਅਕਸ਼ੈ ਤੇ ਸੋਨਮ ਕਪੂਰ ਦੇ ਕਿੱਸ ਸੀਨ 'ਤੇ ਬਵਾਲ ਮਚ ਗਿਆ ਹੈ। ਫਿਲਮ ਦੇ ਇਕ ਸੀਨ 'ਚ ਅਕਸ਼ੈ ਕੁਮਾਰ ਵਿਦੇਸ਼ੀ ਲੋਕਾਂ ਨੂੰ ਸਪੀਚ ਦੇਣ ਜਾ ਰਹੇ ਹੁੰਦੇ ਹਨ ਤਾਂ ਹੀ ਸੋਨਮ ਕਪੂਰ ਉਨ੍ਹਾਂ ਨੂੰ ਕਿੱਸ ਕਰ ਲੈਂਦੀ ਹੈ ਤੇ ਕਹਿੰਦੀ ਹੈ, ''ਮੈਂ ਤੁਹਾਡੇ ਨਾਲ ਹਾਂ।'' ਇਸ ਸੀਨ ਨੂੰ ਲੈ ਕੇ ਦਰਸ਼ਕਾਂ ਨੇ ਸੋਸ਼ਲ ਮੀਡੀਆ 'ਤੇ ਅਕਸ਼ੈ ਤੇ ਸੋਨਮ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਸ ਨੇ ਕਿਹਾ, ''ਇਕ ਪਤੀ ਜੋ ਪਤਨੀ ਲਈ ਸਮਰਪਿਤ ਹੈ, ਉਹ ਆਪਣੀ ਜ਼ਿੰਦਗੀ 'ਚ ਦੂਜੀ ਲੜਕੀ ਨੂੰ ਕਿਵੇਂ ਆਉਣ ਦੇ ਸਕਦਾ ਹੈ। ਯੂਜ਼ਰਸ ਨੇ ਇਨ੍ਹਾਂ ਸਵਾਲਾਂ ਦਾ ਅਕਸ਼ੈ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ, ''ਜਦੋਂ ਕੋਈ ਫਿਲਮ ਬਣਾਉਂਦਾ ਹੈ ਤਾਂ ਕਮਰਸ਼ੀਅਲ ਵੀ ਰੱਖਦਾ ਹੈ। ਇਹ ਕੋਈ ਡਾਇਊਮੈਂਟਰੀ ਨਹੀਂ ਹੈ।''

ਫਿਲਮ ਦੇ ਕਿਰਦਾਰ ਨਾਲ ਜਿੰਨੇ ਵੀ ਸੀਨ ਦਿਖਾਏ ਗਏ ਹਨ, ਉਹ ਇਕ ਤਰ੍ਹਾਂ ਦੀ ਮਾਸੂਮੀਅਤ ਹੈ। ਜੇਕਰ ਤੁਸੀਂ ਪ੍ਰੋਫੈਸ਼ਨ ਦੇ ਸਮੇਂ ਕਿਸੇ ਵਿਅਕਤੀ ਨਾਲ ਵੱਧ ਸਮਾਂ ਗੁਜ਼ਾਰ ਲੈਂਦੇ ਹੋ ਤਾਂ ਉਸ ਨਾਲ ਕਿਤੇ ਨਾ ਕਿਤੇ ਤੁਹਾਡਾ ਲਗਾਅ ਜੁੜ ਜਾਂਦਾ ਹੈ। ਫਿਲਮ 'ਚ ਮੇਰੇ ਨਹੀਂ ਬਲਕਿ ਸੋਨਮ ਕਪੂਰ ਦੇ ਕਿਰਦਾਰ ਵਲੋਂ ਇਕ ਤਰਫਾ ਪਿਆਰ ਸੀ। ਮੈਂ ਤਾਂ ਹਮੇਸ਼ਾ ਹੀ ਆਪਣੀ ਪਤਨੀ ਨਾਲ ਪਿਆਰ ਕਰਦਾ ਸੀ।'' ਜ਼ਿਕਰਯੋਗ ਹੈ ਕਿ ਅਕਸ਼ੈ ਦੀ ਇਹ ਫਿਲਮ ਸਸਤੇ ਸੈਨੀਟਰੀ ਨੈਪਕਿਨ ਦੀ ਮਸ਼ੀਨ ਬਣਾਉਣ ਵਾਲੇ ਅਰੁਣਾਚਲਮ ਮੁਰੁਗਨਾਥਮ ਦੀ ਅਸਲ ਜ਼ਿੰਦਗੀ 'ਤੇ ਬਣੀ ਹੈ। ਫਿਲਮ 'ਚ ਅਕਸ਼ੈ ਅਰੁਣਾਚਲਮ ਤੇ ਰਾਧਿਕਾ ਆਪਟੇ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਟਵਿੰਕਲ ਖੰਨਾ ਨੇ ਅਰੁਣਾਚਲਮ 'ਤੇ ਇਕ ਬੁੱਕ ''ਦਿ ਲਿਜ਼ੈਂਡ ਆਫ ਲਕਸ਼ਮੀ ਪ੍ਰਸਾਦ' ਵੀ ਲਿਖੀ ਸੀ।


Tags: Akshay KumarSonam KapoorRadhika AptePadmanTwinkle KhannaArunachalam Muruganantham

Edited By

Chanda Verma

Chanda Verma is News Editor at Jagbani.