FacebookTwitterg+Mail

ਅਕਸ਼ੇ ਸਟਾਰਰ ਫਿਲਮ 'ਕੇਸਰੀ' ਦੇ ਸੈੱਟ ਤੋਂ ਤਸਵੀਰ ਆਈ ਸਾਹਮਣੇ

akshay kumar
22 February, 2018 07:16:50 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ ਆਪਣੀ ਅਗਲੀ ਫਿਲਮ 'ਕੇਸਰੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਪਰਿਣੀਤੀ ਚੋਪੜਾ ਅਹਿਮ ਭੂਮਿਕਾ 'ਚ ਦਿਖਾਈ ਦੇਵੇਗੀ। ਹਾਲ ਹੀ 'ਚ ਅਕਸ਼ੇ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਨਾਲ ਜੁੜੀ ਇਕ ਤਸਵੀਰ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਅਕਸ਼ੇ ਦੀ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਅਕਸ਼ੇ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ 'ਚ ਉਹ ਬੱਚਿਆਂ ਨਾਲ ਦਿਖਾਈ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਕਿ 'ਕੇਸਰੀ' ਦੇ ਸੈੱਟ 'ਤੇ ਬੱਚਿਆਂ ਨਾਲ ਸ਼ੂਟਿੰਗ ਕਰਨਾ ਉਨ੍ਹਾਂ ਲਈ ਕਾਫੀ ਵਧੀਆ ਰਿਹਾ। ਇਹ ਬੱਚੇ ਫਿਲਮ 'ਚ ਅਫਗਾਨੀ ਬੱਚਿਆਂ ਦੀ ਭੂਮਿਕਾ 'ਚ ਹਨ। ਇਸ ਫਿਲਮ ਲਈ ਅਕਸ਼ੇ ਨੇ ਬਤੌਰ ਨਿਰਮਾਤਾ ਕਰਨ ਜੌਹਰ ਨਾਲ ਹੱਥ ਮਿਲਾਇਆ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ ਅਤੇ ਇਹ ਅਗਲੇ ਸਾਲ ਹੋਲੀ ਮੌਕੇ ਰਿਲੀਜ਼ ਹੋਵੇਗੀ।


Tags: Akshay Kumar Parineeti Chopra Kesari Anurag Singh Twitter Hindi Film

Edited By

Kapil Kumar

Kapil Kumar is News Editor at Jagbani.