FacebookTwitterg+Mail

ਸੈਨੇਟਰੀ ਨੈਪਕਿਨ ਟੈਕਸ ਫ੍ਰੀ ਕਰਨ 'ਤੇ ਅਕਸ਼ੇ ਨੇ ਕੀਤਾ ਜੀ. ਐੱਸ. ਟੀ. ਕੌਂਸਲ ਦਾ ਧੰਨਵਾਦ

akshay kumar
22 July, 2018 03:26:15 PM

ਮੁੰਬਈ (ਬਿਊਰੋ)— ਫਿਲਮ 'ਪੈਡਮੈਨ' ਨਾਲ ਮਾਹਵਾਰੀ ਸਵੱਛਤਾ ਪ੍ਰਤੀ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰਨ ਵਾਲੇ ਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਾ ਅਕਸ਼ੇ ਕੁਮਾਰ ਨੇ ਸੈਨੇਟਰੀ ਨੈਪਕਿਨ ਨੂੰ ਟੈਕਸ ਫ੍ਰੀ ਕਰਨ ਲਈ ਗੁਡਸ ਐਂਡਸ ਸਰਵਿਸਿਜ਼ ਟੈਕਸ ਕੌਂਸਲ (ਜੀ. ਐੱਸ. ਟੀ.) ਦਾ ਧੰਨਵਾਦ ਕੀਤਾ ਹੈ।
ਇਸ ਫੈਸਲੇ 'ਤੇ ਖੁਸ਼ੀ ਜਤਾਉਂਦਿਆਂ ਅਕਸ਼ੇ ਨੇ ਸ਼ਨੀਵਾਰ ਨੂੰ ਟਵੀਟ ਕੀਤਾ, 'ਇਹ ਖਬਰ ਅੱਖਾਂ 'ਚ ਖੁਸ਼ੀ ਦੇ ਹੰਝੂ ਲਿਆਈ ਹੈ। ਮਾਹਵਾਰੀ ਸਵੱਛਤਾ ਦੀ ਜ਼ਰੂਰਤ ਨੂੰ ਸਮਝਣ ਤੇ ਸੈਨੇਟਰੀ ਪੈਡ ਨੂੰ ਟੈਕਸ ਫ੍ਰੀ ਕਰਨ ਲਈ ਧੰਨਵਾਦ। ਮੈਨੂੰ ਯਕੀਨ ਹੈ ਕਿ ਸਾਡੇ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਚੁੱਪ ਰਹਿ ਕੇ ਵੀ ਤੁਹਾਡਾ ਧੰਨਵਾਦ ਅਦਾ ਕਰ ਰਹੀਆਂ ਹਨ।'

ਸੈਨੇਟਰੀ ਪੈਡ 'ਤੇ ਜੀ. ਐੱਸ. ਟੀ. 12 ਫੀਸਦੀ ਤੋਂ ਘਟਾ ਕੇ 0 ਕਰ ਦਿੱਤਾ ਗਿਆ ਹੈ। ਇਸ ਸਾਲ ਦੀ ਸ਼ੁਰੂਆਤ 'ਚ ਅਕਸ਼ੇ ਨੇ ਅਰੁਣਾਚਲਮ ਮੁਰੂਗਨਾਥਮ ਦੀ ਜ਼ਿੰਦਗੀ ਤੋਂ ਪ੍ਰੇਰਿਤ ਫਿਲਮ 'ਪੈਡਮੈਨ' ਰਾਹੀਂ ਮਾਹਵਾਰੀ 'ਚ ਸਵੱਛਤਾ ਦਾ ਸੁਨੇਹਾ ਦਿੱਤਾ ਸੀ।


Tags: Akshay Kumar Sanitary Pads GST Council Padman

Edited By

Rahul Singh

Rahul Singh is News Editor at Jagbani.