FacebookTwitterg+Mail

ਅਕਸ਼ੈ ਨੇ ਤੋੜੀ ਚੁੱਪੀ, ਦੱਸਿਆ ਕਿਉਂ ਛੱਡੀ ਗੁਲਸ਼ਨ ਕੁਮਾਰ ਦੀ ਬਾਇਓਪਿਕ

akshay kumar
29 July, 2018 05:11:34 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਅਕਸ਼ੈ ਕਈ ਈਵੈਂਟ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇਕ ਈਵੈਂਟ 'ਚ 'ਗੋਲਡ' ਦੀ ਪ੍ਰਮੋਸ਼ਨ ਦੌਰਾਨ ਅਕਸ਼ੈ ਨੇ ਗੁਲਸ਼ਨ ਕੁਮਾਰ ਦੀ ਬਾਇਓਪਿਕ ਫਿਲਮ 'ਮੋਗੁਲ' ਨੂੰ ਲੈ ਕੇ ਚੁੱਪੀ ਤੋੜੀ ਹੈ। ਅਕਸ਼ੈ ਵਲੋਂ ਫਿਲਮ ਛੱਡਣ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ। ਹਾਲ ਹੀ 'ਚ ਅਕਸ਼ੈ ਨੇ ਖੁਦ ਫਿਲਮ ਛੱਡਣ ਦੀ ਵਜ੍ਹਾ ਦਾ ਖੁਲਾਸਾ ਕੀਤਾ ਹੈ। ਅਕਸ਼ੈ ਨੇ ਕਿਹਾ, ''ਮੈਂ ਇਸ ਫਿਲਮ ਦਾ ਹਿੱਸਾ ਨਹੀਂ ਹਾਂ। ਸਕ੍ਰਿਪਟ 'ਤੇ ਸਾਡੀ ਗੱਲ ਨਹੀਂ ਬਣ ਸਕੀ''। ਗੁਲਸ਼ਨ ਕੁਮਾਰ ਦੀ ਬਾਇਓਪਿਕ ਨੂੰ ਸੁਭਾਸ਼ ਕਪੂਰ ਨੇ ਲਿਖਿਆ ਹੈ।

ਦੱਸਣਯੋਗ ਹੈ ਕਿ ਗੁਲਸ਼ਨ ਕੁਮਾਰ ਦੀ ਜ਼ਿੰਦਗੀ 'ਤੇ ਬਣਨ ਵਾਲੀ ਫਿਲਮ 'ਮੋਗੁਲ' ਨੂੰ ਆਮਿਰ ਖਾਨ ਅਤੇ ਟੀ-ਸੀਰੀਜ਼ ਮਿਲ ਕੇ ਪ੍ਰੋਡਿਊਸ ਕਰਨਗੇ। ਫਿਲਮ ਨੂੰ 'ਜੌਲੀ ਐੱਲ. ਐੱਲ. ਬੀ.' ਫੇਮ ਸੁਭਾਸ਼ ਕਪੂਰ ਨਿਰਦੇਸ਼ਨ ਕਰਨਗੇ। ਫਿਲਹਾਲ ਫਿਲਮ ਦੀ ਸਟਾਰ ਕਾਸਟ ਦਾ ਐਲਾਨ ਹੋਣਾ ਅਜੇ ਬਾਕੀ ਹੈ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਆਮਿਰ ਖਾਨ ਹੀ ਇਸ ਫਿਲਮ 'ਚ ਗੁਲਸ਼ਨ ਕੁਮਾਰ ਦੇ ਕਿਰਦਾਰ 'ਚ ਨਜ਼ਰ ਆਉਣਗੇ।


Tags: Akshay Kumar Gulshan Kumar Mogul Biopic Gold Bollywood Actor

Edited By

Kapil Kumar

Kapil Kumar is News Editor at Jagbani.