FacebookTwitterg+Mail

ਸੜਕ ਸੁਰੱਖਿਆ ਅਭਿਆਨ ਨਾਲ ਜੁੜੇ ਅਕਸ਼ੈ, ਸ਼ੇਅਰ ਕੀਤੀਆਂ ਵੀਡੀਓਜ਼

akshay kumar
14 August, 2018 03:51:42 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਫਿਲਮਾਂ ਦੇ ਨਾਲ-ਨਾਲ ਅਕਸਰ ਸਮਾਜ ਭਲਾਈ ਦੇ ਕੰਮਾਂ 'ਚ ਹਿੱਸਾ ਲੈਂਦੇ ਹਨ। ਹਾਲ ਹੀ 'ਚ ਅਕਸ਼ੈ ਕੁਮਾਰ ਸੜਕ ਸੁਰੱਖਿਆ ਜਾਗਰੂਕ ਅਭਿਆਨ ਜੁੜੇ ਹਨ। ਇਸ ਅਭਿਆਨ ਨਾਲ ਉਹ ਲੋਕਾਂ ਨੂੰ ਸੜਕ 'ਤੇ ਡਰਾਈਵ ਕਰਦੇ ਹੋਏ ਨਿਯਮਾਂ ਦੀ ਪਾਲਨਾ ਕਰਨ ਦਾ ਸੰਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਅਕਸ਼ੈ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਿੰਨ ਵੀਡੀਓਜ਼ ਸ਼ੇਅਰ ਕੀਤੀਆਂ ਹਨ।


ਇਸ ਅਭਿਆਨ ਨਾਲ ਜੁੜਨ 'ਤੇ ਅਕਸ਼ੈ ਨੇ ਕਿਹਾ, ''ਜਦੋਂ ਮੈਨੂੰ ਸੜਕ ਹਾਦਸੇ ਨਾਲ ਜੁੜੇ ਹੈਰਾਨ ਕਰਨ ਵਾਲੇ ਅੰਕੜਿਆਂ ਬਾਰੇ ਪਤਾ ਲੱਗਿਆ ਤਾਂ ਮੈਂ ਜਲਦ ਹੀ ਇਸ ਨਾਲ ਜੁੜਨ ਲਈ ਤਿਆਰ ਹੋ ਗਿਆ। ਜੇਕਰ ਮੇਰੇ ਵਲੋਂ ਇਸ ਅਭਿਆਨ ਨਾਲ ਜੁੜਨ 'ਤੇ ਇਨ੍ਹਾਂ ਘਟਨਾਵਾਂ 'ਚ ਕਮੀ ਆਉਂਦੀ ਹੈ ਤਾਂ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ। ਇਸ ਜਾਗਰੂਕਤਾ ਅਭਿਆਨ ਨਾਲ ਜੁੜਨ ਦਾ ਮੌਕਾ ਮੈਨੂੰ ਦੇਣ ਲਈ ਸ਼੍ਰੀ ਨਿਤਿਨ ਗਡਕਰੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ


ਸ਼ੇਅਰ ਕੀਤੀਆਂ ਵੀਡੀਓਜ਼ 'ਚ ਅਕਸ਼ੈ ਵੱਖ-ਵੱਖ ਸੜਕ ਨਿਯਮਾਂ ਬਾਰੇ ਜਾਣਕਾਰੀ ਦੇ ਰਹੇ ਹਨ। ਇਸ ਵੀਡੀਓ 'ਚ ਉਹ ਟ੍ਰੈਫਿਕ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ ਕਿ ਸੁਰੱਖਿਆ ਸਾਡੀ ਮੁਆਫੀ ਤੋਂ ਬਿਹਤਰ ਹੈ। ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰੋ ਕਿਉਂਕਿ ਸੜਕ ਕਿਸੇ ਦੇ ਪਿਓ ਦੀ ਨਹੀਂ ਹੈ।

 

ਫਿਲਮਾਂ ਦੀ ਗੱਲ ਕਰੀਏ ਤਾਂ ਅਕਸ਼ੈ ਜਲਦ ਹੀ ਫਿਲਮ 'ਗੋਲਡ' 'ਚ ਨਜ਼ਰ ਆਉਣਗੇ। ਇਹ ਫਿਲਮ ਸਵਤੰਤਰਤਾ ਦਿਵਸ 'ਤੇ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Instagram Gold Traffic Rules India Independence Day 2018 Bollywood Actor

Edited By

Kapil Kumar

Kapil Kumar is News Editor at Jagbani.