FacebookTwitterg+Mail

ਅਮਿਤਾਭ, ਸਲਮਾਨ ਤੋਂ ਅੱਗੇ ਨਿਕਲੇ ਅਕਸ਼ੈ, ਬਣਾਇਆ ਇਹ ਰਿਕਾਰਡ

akshay kumar
21 August, 2018 10:47:22 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੇ ਇੰਸਟਾਗ੍ਰਾਮ 'ਤੇ 20 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਸਲਮਾਨ ਖਾਨ, ਸ਼ਾਹਰੁਖ ਖਾਨ, ਅਮਿਤਾਭ ਬੱਚਨ ਨੂੰ ਪਿੱਛੇ ਛੱਡਦੇ ਹੋਏ ਅਕਸ਼ੈ ਪਹਿਲੇ ਅਜਿਹੇ ਬਾਲੀਵੁੱਡ ਅਭਿਨੇਤਾ ਬਣ ਗਏ ਹਨ, ਜਿਸ ਦੇ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ। ਹਾਲ ਹੀ 'ਚ ਅਕਸ਼ੈ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇੰਸਟਾਗ੍ਰਾਮ ਵਾਲੇ ਚਿਨ੍ਹ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਅਕਸ਼ੈ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਇੰਸਟਾਗ੍ਰਾਮ ਤੋਂ ਇਕ ਹੋਰ ਗੋਲਡ ਮਿਲਿਆ, ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਬਾਲੀਵੁੱਡ ਦਾ ਪਹਿਲਾ ਅਭਿਨੇਤਾ ਬਣ ਗਿਆ ਹਾਂ, ਜਿਸ ਦੇ 2 ਕਰੋੜ ਫਾਲੋਅਰਜ਼ ਹਨ, ਪਿਆਰ ਲਈ ਸਭ ਦਾ ਧੰਨਵਦਾ''।

Punjabi Bollywood Tadka
ਬਾਲੀਵੁੱਡ ਦੇ ਟਾਪ ਇੰਸਟਗ੍ਰਾਮ ਫਾਲੋਅਰਜ਼
ਸਲਮਾਨ ਖਾਨ : 17.9 ਮਿਲੀਅਨ
ਅਮਿਤਾਭ ਬੱਚਨ : 9.8 ਮਿਲੀਅਨ
ਸ਼ਾਹਰੁਖ ਖਾਨ : 13.9 ਮਿਲੀਅਨ
ਆਮਿਰ ਖਾਨ : 1.2 ਮਿਲੀਅਨ


ਅਕਸ਼ੈ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗੋਲਡ' ਬਾਕਸ ਆਫਿਸ 'ਤੇ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਇਹ ਫਿਲਮ ਭਾਰਤ ਵਲੋਂ ਓਲੰਪਿਕ 'ਚ ਜਿੱਤੇ ਪਹਿਲੇ ਗੋਲਡ ਮੈਡਲ 'ਤੇ ਆਧਾਰਿਤ ਹੈ। ਇਹ ਫਿਲਮ ਬਾਕਸ ਆਫਿਸ 'ਤੇ 70 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ।


Tags: Akshay Kumar Instagram Gold Salman Khan Amitabh Bachchan Bollywood Actor

Edited By

Kapil Kumar

Kapil Kumar is News Editor at Jagbani.