ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਨੂੰ ਬਾਲੀਵੁੱਡ ਦੇ ਖਿਲਾੜੀ ਕੁਮਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਕਸ਼ੈ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਹਰ ਪ੍ਰਕਾਰ ਦੀ ਫਿਲਮ 'ਚ ਕੰਮ ਕੀਤਾ। ਉਹ ਆਪਣਾ ਕਿਰਦਾਰ ਬਾਖੂਬੀ ਨਿਭਾਉਂਦੇ ਹਨ। ਐਕਸ਼ਨ ਫਿਲਮਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਜਦੋਂ ਅਕਸ਼ੈ ਨੇ ਕਾਮੇਡੀ ਵੱਲ ਦਿਲਚਸਪੀ ਵਧਾਈ ਤਾਂ ਇੱਥੇ ਵੀ ਉਹ ਸਫਲ ਸਾਬਤ ਹੋਏ। ਇਨ੍ਹੀਂ ਦਿਨੀਂ ਉਹ ਸਮਾਜਿਕ ਮੁਦਿਆਂ 'ਤੇ ਆਧਾਰਿਤ ਫਿਲਮਾਂ ਬਣਾ ਰਹੇ ਹਨ ਅਤੇ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਜਨਮਦਿਨ ਮੌਕੇ ਜੀਵਨ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਨ।
ਅਕਸ਼ੈ ਕੁਮਾਰ ਦਾ ਜਨਮ 9 ਸਤੰਬਰ, 1967 ਨੂੰ ਪੰਜਾਬ 'ਚ ਹੋਇਆ ਸੀ। ਬਚਪਨ 'ਚ ਅਕਸ਼ੈ ਬਹੁਤ ਸ਼ਰਾਰਤੀ ਸਨ। ਪੜ੍ਹਾਈ 'ਚ ਬਚਪਨ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਘੱਟ ਸੀ ਪਰ ਖੇਡਾਂ 'ਚ ਅਕਸ਼ੈ ਦਾ ਰੁਝਾਨ ਕਾਫੀ ਜ਼ਿਆਦਾ ਸੀ। ਖਾਸ ਤੌਰ 'ਤੇ ਉਹ ਕ੍ਰਿਕਟ ਅਤੇ ਵਾਲੀਬਾਲ 'ਚ ਮਾਹਿਰ ਹਨ। ਜਦੋਂ ਉਹ 8ਵੀਂ ਜਮਾਤ 'ਚ ਪੜ੍ਹਦੇ ਸਨ ਤਾਂ ਉਦੋਂ ਹੀ ਉਨ੍ਹਾਂ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਬੈਂਕਾਕ 'ਚ ਇਸ ਦੀ ਤਾਲੀਮ ਲਈ।
ਇਸ ਤੋਂ ਇਲਾਵਾ ਉਨ੍ਹਾਂ ਥਾਈਲੈਂਡ ਜਾ ਕੇ Muay Thai ਸਿੱਖਿਆ। ਇਸ ਦੌਰਾਨ ਉਨ੍ਹਾਂ ਨੂੰ ਇਕ ਕੁਕ ਅਤੇ ਵੇਟਰ ਦੇ ਰੂਪ 'ਚ ਕੰਮ ਮਿਲਿਆ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਫਿਲਮ 'ਜੋ ਜੀਤਾ ਵਹੀ ਸਿਕੰਦਰ' 'ਚ ਦੀਪਕ ਤਿਜੋਰੀ ਦੇ ਕਿਰਦਾਰ ਲਈ ਅਕਸ਼ੈ ਕੁਮਾਰ ਨੇ ਆਡੀਸ਼ਨ ਦਿੱਤਾ ਸੀ ਪਰ ਉਹ ਇਸ 'ਚ ਰੀਜੈਕਟ ਹੋ ਗਏ ਸਨ। ਤਾਈਕਵਾਂਡੋ ਵਰਗੀ ਗੇਮ 'ਚ ਅਕਸ਼ੈ ਨੇ ਬਲੈਕ ਬੈਲਟ ਵੀ ਜਿੱਤੀ ਸੀ।
ਫਿਲਮ 'ਸਪੈਸ਼ਲ 26' ਦੀ ਕਮਾਈ ਨੂੰ ਲੈ ਕੇ ਅਕਸ਼ੈ ਫਿਲਮ 'ਚ ਆਪਣੇ ਸਹਿ-ਕਲਾਕਾਰ ਤੋਂ ਸ਼ਰਤ ਹਾਰ ਗਏ ਸਨ। ਅਨੁਪਮ ਮੁਤਾਬਕ ਫਿਲਮ ਦੀ ਕਮਾਈ ਜ਼ਿਆਦਾ ਹੋਣੀ ਸੀ ਪਰ ਅਕਸ਼ੈ ਨੇ ਇੰਨੀ ਕਮਾਈ ਦੀ ਉਮੀਦ ਨਹੀਂ ਲਗਾਈ ਸੀ। ਇਹ ਸ਼ਰਤ ਹਾਰਨ ਤੋਂ ਬਾਅਦ ਅਕਸ਼ੈ ਨੂੰ ਟੇਬਲ 'ਤੇ ਖੜੇ ਹੋ ਕੇ ਡਾਂਸ ਕਰਨਾ ਪਿਆ ਸੀ।
ਅਕਸ਼ੈ ਕੁਮਾਰ 9 ਨੰਬਰ ਨੂੰ ਆਪਣੀ ਲੱਕੀ ਨੰਬਰ ਮੰਨਦੇ ਹਨ। ਬੱਚਿਆਂ ਦੇ ਜਨਮ ਨੂੰ ਲੈ ਕੇ ਜੋ ਵੀ ਉਨ੍ਹਾਂ ਦੇ ਜੀਵਨ 'ਚ ਚੰਗਾ ਹੋਇਆ ਹੈ। ਉਸ ਦਾ ਕੁਨੈਕਸ਼ਨ 9 ਨਾਲ ਜ਼ਰੂਰ ਰਿਹਾ ਹੋਵੇਗਾ। ਅਕਸ਼ੈ ਕੁਮਾਰ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੇ ਹਨ। ਉਹ ਰੋਜ਼ ਸਵੇਰੇ 10 ਵਜੇ ਜਾਗਿੰਗ ਕਰਦੇ ਹਨ। ਇਸ ਤੋਂ ਇਲਾਵਾ ਉਹ 10 ਵਜੇ ਤੱਕ ਖਾਣਾ ਖਾ ਕੇ ਸੋ ਜਾਂਦੇ ਹਨ। ਚਾਹੇ ਉਹ ਵਿਦੇਸ਼ 'ਚ ਹੋਣ ਜਾਂ ਸ਼ੂਟਿੰਗ 'ਤੇ ਬਹੁਤ ਘੱਟ ਅਜਿਹਾ ਹੁੰਦਾ ਹੈ ਕਿ ਜਦੋਂ ਉਹ ਆਪਣੀ ਨਿਯਮਤ ਰੁਟੀਨ ਬਦਲਦੇ ਹਨ।