ਮੁੰਬਈ (ਬਿਊਰੋ)— ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ 9 ਸਤੰਬਰ ਨੂੰ 51 ਸਾਲ ਦੇ ਹੋ ਗਏ ਹਨ। ਇਸ ਖਾਸ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਸ਼ਨੀਵਾਰ ਦੀ ਰਾਤ ਨੂੰ ਬੌਬੀ ਦਿਓਲ ਅਕਸ਼ੈ ਕੁਮਾਰ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਪਹਿਲਾਂ ਹੀ ਪਹੁੰਚ ਗਏੇ।
ਟਵਿੰਕਲ ਨੇ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਬੌਬੀ ਦਿਓਲ ਨਾਲ ਉਨ੍ਹਾਂ ਦੀ ਪਤਨੀ ਤੇ ਅਕਸ਼ੈ ਕੁਮਾਰ ਦੇ ਦੋਸਤ ਨਜ਼ਰ ਆ ਰਹੇ ਹਨ। ਟਵਿਕਲ ਨੇ ਲਿਖਿਆ, ''ਕਈ ਵਾਰ ਤੁਸੀਂ ਚੀਜਾਂ ਪਲਾਨ ਨਹੀਂ ਕਰਦੇ ਹੋ ਪਰ ਉਹ ਆਪਣੇ ਆਪ ਹੋ ਜਾਂਦੀਆਂ ਹਨ। ਹੈਪੀ ਬਰਥਡੇ ਮਾਈ ਲਵਲੀ ਮਿਸਟਰ K''।
ਅਕਸ਼ੈ ਦੀ ਬਰਥਡੇ ਪਾਰਟੀ 'ਚ ਬੌਬੀ ਪਤਨੀ ਨਾਲ ਨਜ਼ਰ ਆਏ। ਉੱਥੇ ਹੀ ਇਸ ਖਾਸ ਮੌਕੇ ਟਵਿੰਕਲ ਬਲੈਕ ਗਾਊਨ 'ਚ ਕਾਫੀ ਗਲੈਮਰਸ ਲੱਗ ਰਹੀ ਸੀ।