FacebookTwitterg+Mail

ਅਕਸ਼ੈ ਕੁਮਾਰ ਸਟਾਰਰ ਫਿਲਮ 'ਕੇਸਰੀ' ਦਾ ਪਹਿਲਾ ਪੋਸਟਰ ਹੋਇਆ ਰਿਲੀਜ਼

akshay kumar
12 September, 2018 07:10:04 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਸਟਾਰਰ ਫਿਲਮ 'ਕੇਸਰੀ' ਦਾ ਪਹਿਲਾਂ ਅਧਿਕਾਰਕ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਪੋਸਟਰ 'ਚ ਅਕਸ਼ੈ ਸਿਰ 'ਤੇ ਕੇਸਰੀ ਰੰਗ ਦੀ ਪੱਗ ਪਹਿਨੇ ਆਪਣੀ ਪੂਰੀ ਟੀਮ ਨਾਲ ਨਜ਼ਰ ਆ ਰਹੇ ਹਨ। ਇਹ ਫਿਲਮ ਬੈਟਲ ਆਫ ਸਾਰਾਗੜ੍ਹੀ' ਦੀ ਕਹਾਣੀ 'ਤੇ ਆਧਾਰਿਤ ਹੈ। ਇਹ ਯੁੱਧ ਅੱਜ ਦੇ ਹੀ ਦਿਨ ਯਾਨੀ 12 ਸਤੰਬਰ ਨੂੰ 1987 'ਚ ਹੋਇਆ ਸੀ। ਇਹ ਯੁੱਧ ਇਤਿਹਾਸ ਦੇ ਸਭ ਤੋਂ ਆਖਿਰ 'ਚ ਲੜੇ ਗਏ ਮਹਾਨ ਯੁੱਧਾਂ ਦੀ ਲਿਸਟ 'ਚ ਆਉਂਦਾ ਹੈ। ਇਸ ਯੁੱਧ 'ਚ 10,000 ਅਫਗਾਨਾਂ ਦਾ ਮੁਕਾਬਲਾ ਸਿਰਫ 21 ਸਿੱਖਾਂ ਨਾਲ ਹੋਇਆ ਸੀ। ਫਿਲਮ 'ਚ ਅਕਸ਼ੈ ਇਕ ਸਿੱਖ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ ਇਸ ਯੁੱਧ 'ਚ ਸ਼ਾਮਿਲ ਹੋਣ ਵਾਲਾ ਮਹਾਨ ਯੋਧਾ ਸੀ।

Punjabi Bollywood Tadka
ਦੱਸਣਯੋਗ ਹੈ ਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਫਿਲਮ ਦਾ ਨਿਰਮਾਣ ਕੀਤਾ ਗਿਆ, ਜਦਕਿ ਅਨੁਰਾਗ ਸਿੰਘ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫਿਲਮ 21 ਮਾਰਚ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਬੀਤੇ ਦਿਨੀਂ ਫਿਲਮ ਸੈੱਟ 'ਤੇ ਇਕ ਵੱਡਾ ਹਾਦਸਾ ਹੋ ਗਿਆ ਸੀ। ਦਰਸਅਲ, ਫਿਲਮ ਦੇ ਸ਼ੂਟਿੰਗ ਸੈੱਟ 'ਤੇ ਅਚਾਨਕ ਅੱਗ ਲੱਗ ਗਈ। ਫਿਲਹਾਲ ਅੱਗ ਕਿਸ ਵਜ੍ਹਾ ਲੱਗੀ, ਇਹ ਸਾਫ ਨਹੀਂ ਹੋ ਸਕਿਆ ਪਰ ਇਸ ਨਾਲ ਫਿਲਮ ਮੇਕਰਜ਼ ਨੂੰ ਕਾਫੀ ਨੁਕਸਾਨ ਹੋਇਆ ਸੀ। ਇਸ ਦੇ ਬਾਵਜੂਦ ਫਿਲਮ ਮੇਕਰਜ਼ ਨੇ ਹਿੰਮਤ ਨਹੀਂ ਹਾਰੀ ਅਤੇ ਫਿਲਮ ਨੂੰ ਅੱਗੇ ਵਧਾਇਆ।


Tags: Akshay Kumar Kesari Karan Johar Anurag Singh Poster Bollywood Actor

Edited By

Kapil Kumar

Kapil Kumar is News Editor at Jagbani.