FacebookTwitterg+Mail

'ਪ੍ਰਿਥਵੀਰਾਜ ਚੌਹਾਨ' ਦੀ ਬਾਇਓਪਿਕ 'ਚ ਨਜ਼ਰ ਆਉਣਗੇ ਅਕਸ਼ੈ, ਹੋਵੇਗੀ ਬਿੱਗ ਬਜਟ ਫਿਲਮ

akshay kumar
17 October, 2018 11:44:26 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇੰਡਸਟਰੀ ਦੇ ਸਭ ਤੋਂ ਬਿਜ਼ੀ ਸਟਾਰਸ 'ਚ ਸ਼ਾਮਲ ਹਨ। ਉਨ੍ਹਾਂ ਦੀ ਇਕ ਫਿਲਮ ਦੀ ਸ਼ੂਟਿੰਗ ਹਾਲੇ ਖਤਮ ਨਹੀਂ ਹੁੰਦੀ ਕਿ ਦੂਜੀ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ। ਅੱਕੀ ਫਿਲਹਾਲ ਫਿਲਮ 'ਹਾਊਸਫੁਲ-4' ਦੀ ਸ਼ੂਟਿੰਗ 'ਚ ਬਿਜ਼ੀ ਹਨ ਪਰ ਇਸ ਦੇ ਨਾਲ ਹੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਉਹ 'ਪ੍ਰਿਥਵੀਰਾਜ ਚੌਹਾਨ' ਦੀ ਬਾਇਓਪਿਕ ਵੀ ਜਲਦੀ ਸ਼ੁਰੂ ਕਰਨ ਵਾਲੇ ਹਨ।

ਅੱਕੀ ਦੀ ਇਹ ਫਿਲਮ ਯਸ਼ਰਾਜ ਬੈਨਰ ਹੇਠ ਬਣੇਗੀ, ਜੋ ਯਸ਼ਰਾਜ ਦੀ 'ਠਗਸ ਆਫ ਹਿੰਦੁਸਤਾਨ' ਤੋਂ ਬਾਅਦ ਬਿੱਗ ਬਜਟ ਵਾਲੀ ਫਿਲਮ ਹੋਵੇਗੀ। ਖਬਰਾਂ ਤਾਂ ਇਹ ਵੀ ਹਨ ਕਿ ਇਸ ਫਿਲਮ 'ਚ ਅਕਸ਼ੈ ਨਾਲ ਕਿਸੇ ਵੱਡੀ ਅਦਾਕਾਰਾ ਨੂੰ ਨਹੀਂ ਸਗੋਂ ਕਿਸੇ ਨਵੀਂ ਅਦਾਕਾਰਾ ਨੂੰ ਕਾਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫਿਲਮ ਨੂੰ ਚੰਦਰਪ੍ਰਕਾਸ਼ ਦਵਿਵੇਦੀ ਡਾਇਰੈਕਟ ਕਰਨਗੇ।


Tags: Akshay KumarChandraprakash DwivediPrithviraj ChauhanBigg Budget Film Twitter

Edited By

Chanda Verma

Chanda Verma is News Editor at Jagbani.