FacebookTwitterg+Mail

ਰਜਨੀਕਾਂਤ ਤੇ ਅਕਸ਼ੈ ਦੇ ਧਮਾਕੇਦਾਰ ਐਕਸ਼ਨ ਨਾਲ ਭਰਪੂਰ '2.0' ਦਾ ਟਰੇਲਰ ਰਿਲੀਜ਼ (ਵੀਡੀਓ)

akshay kumar
03 November, 2018 02:15:09 PM

ਮੁੰਬਈ (ਬਿਊਰੋ)— ਸੁਪਰਸਟਾਰ ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ '2.0' ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਚੇਨਈ 'ਚ ਹੋਏ ਇਕ ਗ੍ਰੈਂਡ ਈਵੈਂਟ 'ਚ ਫਿਲਮ ਦੀ ਸਟਾਰ ਕਾਸਟ ਤੇ ਨਿਰਮਾਤਾਵਾਂ ਦੀ ਮੌਜੂਦਗੀ 'ਚ ਇਸ ਨੂੰ ਰਿਲੀਜ਼ ਕੀਤਾ ਗਿਆ।

ਟਰੇਲਰ ਕਾਫੀ ਧਮਾਕੇਦਾਰ ਹੈ। ਸਪੈਸ਼ਲ ਈਫੈਕਟ ਅਤੇ VFX ਦਾ ਕਮਾਲ ਇਸ 'ਚ ਸਾਫ ਦੇਖਿਆ ਜਾ ਸਕਦਾ ਹੈ। ਅਕਸ਼ੈ ਕੁਮਾਰ ਟਰੇਲਰ 'ਚ ਸੈੱਲਫੋਨ ਦੀ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਦਿਖਾਏ ਗਏ ਹਨ। ਅਦਭੁੱਤ ਵਿਜ਼ੂਅਲ ਈਫੈਕਟ ਅਤੇ ਅਕਸ਼ੈ-ਰਜਨੀਕਾਂਤ ਦੇ ਬਿਹਤਰੀਨ ਡਾਇਲਾਗਜ਼ ਇਸ ਟਰੇਲਰ ਨੂੰ ਖਾਸ ਬਣਾਉਂਦੇ ਹਨ। ਟਰੇਲਰ 'ਚ ਅਕਸ਼ੇ ਤੇ ਰਜਨੀਕਾਂਤ ਵਿਚਕਾਰ ਹੋ ਰਹੀ ਲੜਾਈ ਨੂੰ ਇੰਨੀ ਤੇਜ਼ੀ ਨਾਲ ਦਿਖਾਇਆ ਗਿਆ ਹੈ ਕਿ ਪਲਕ ਝਪਕਦੇ ਹੀ ਸਭ ਕੁਝ ਬਦਲ ਜਾਂਦਾ ਹੈ। ਹਾਲਾਂਕਿ ਟਰੇਲਰ ਤੇ ਮੇਕਰਜ਼ ਮੁਤਾਬਕ ਇਸ 'ਚ ਜ਼ਿਆਦਾ ਤੋਂ ਜ਼ਿਆਦਾ ਬਿਹਤਰੀਨ ਸੀਨਜ਼ ਨੂੰ ਸ਼ਾਮਲ ਕੀਤਾ ਜਾਵੇ।

ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਐੱਸ. ਸ਼ੰਕਰ ਵਲੋਂ ਕੀਤਾ ਗਿਆ ਹੈ। ਫਿਲਮ 'ਚ ਅਕਸ਼ੈ ਤੇ ਰਜਨੀਕਾਂਤ ਤੋਂ ਇਲਾਵਾ ਅਭਿਨੇਤਰੀ ਐਮੀ ਜੈਕਸਨ ਅਹਿਮ ਭੂਮਿਕਾ 'ਚ ਹੈ। ਉੱਥੇ ਹੀ ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 500 ਕਰੋੜ ਹੈ। ਐਕਸ਼ਨ ਨਾਲ ਭਰਪੂਰ ਇਹ ਫਿਲਮ 29 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Rajinikanth Amy Jackson 2Point0 Trailer Bollywood Actor

Edited By

Kapil Kumar

Kapil Kumar is News Editor at Jagbani.