FacebookTwitterg+Mail

ਅਕਸ਼ੈ ਇੰਝ ਬਣੇ '2.0' ਦੇ ਖਲਨਾਇਕ, ਸ਼ੇਅਰ ਕੀਤੀ ਤਸਵੀਰ

akshay kumar
05 November, 2018 11:51:33 AM

ਮੁੰਬਈ (ਬਿਊਰੋ)— ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਫਿਲਮ '2.0' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 600 ਕਰੋੜ 'ਚ ਬਣੀ ਇਹ ਫਿਲਮ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ। ਫਿਲਮ 'ਚ ਅਕਸ਼ੈ ਵਿਲੇਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਐਤਵਾਰ ਨੂੰ ਅਕਸ਼ੈ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਫਿਲਮ ਨਾਲ ਜੁੜੀ ਦਿਲਚਸਪ ਗੱਲ ਦੱਸੀ ਹੈ।

Punjabi Bollywood Tadka
ਅਕਸ਼ੈ ਨੇ ਲਿਖਿਆ, ''ਇਸ ਲੁੱਕ 'ਚ ਆਉਣ ਲਈ ਮੈਨੂੰ ਲਗਦਾ ਹੈ ਕਿ ਮੈਂ ਫਿਲਮ ਦੀ ਫੀਮੇਲ ਲੀਡ ਤੋਂ ਜ਼ਿਆਦਾ ਸਮਾਂ ਲਿਆ ਹੈ''। ਤੁਹਾਨੂੰ ਦੱਸ ਦੇਈਏ ਅਕਸ਼ੈ ਫਿਲਮ 'ਚ ਖਲਨਾਇਕ ਦੀ ਭੂਮਿਕਾ 'ਚ ਹਨ। ਇਹ ਸਾਊਥ ਫਿਲਮ ਇੰਡਸਟਰੀ 'ਚ ਅਕਸ਼ੈ ਦੇ ਕਰੀਅਰ ਦੀ ਪਹਿਲੀ ਫਿਲਮ ਹੈ।

Punjabi Bollywood Tadka
ਟਰੇਲਰ ਲਾਂਚ ਮੌਕੇ ਰਜਨੀਕਾਂਤ ਨੇ ਅਕਸ਼ੈ ਦੀ ਪ੍ਰਸ਼ੰਸਾ ਕੀਤੀ। ਉੱਥੇ ਹੀ ਅਕਸ਼ੈ ਨੇ ਫਿਲਮ '2.0' 'ਚ ਆਪਣੇ ਕਿਰਦਾਰ ਬਾਰੇ ਦੱਸਿਆ। ਉਨ੍ਹਾਂ ਕਿਹਾ, ''ਫਿਲਮ 'ਚ ਮੈਂ ਜਿੰਨਾ ਮੇਕਅੱਪ ਕੀਤਾ। ਹੁਣ ਤੱਕ ਆਪਣੀ ਪੂਰੀ ਜ਼ਿੰਦਗੀ 'ਚ ਨਹੀਂ ਕੀਤਾ। ਇਸ ਲਈ ਕਰੀਬ 4 ਘੰਟੇ ਦਾ ਮੇਕਅੱਪ ਕਰਨ ਦੀ ਜ਼ਰੂਰਤ ਸੀ ਅਤੇ ਦੂਜੇ ਪਾਸੇ ਢੇਡ ਘੰਟਾ ਇਸ ਨੂੰ ਲਾਉਣ 'ਚ ਲੱਗ ਜਾਂਦਾ ਸੀ।


Tags: Akshay Kumar Rajinikanth Amy Jackson 2Point0 Trailer Bollywood Actor

About The Author

Kapil Kumar

Kapil Kumar is content editor at Punjab Kesari