FacebookTwitterg+Mail

'2.0' ਦਾ ਨਵਾਂ ਪੋਸਟਰ ਰਿਲੀਜ਼, ਵਿਲੇਨ ਦੀ ਭੂਮਿਕਾ 'ਚ ਦਿਸੇ ਅਕਸ਼ੈ

akshay kumar
14 November, 2018 06:36:58 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਤੇ ਰਜਨੀਕਾਂਤ ਸਟਾਰਰ ਫਿਲਮ '2.0' ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਸੋਸ਼ਲ ਮੀਡੀਆ 'ਤੇ ਫਿਲਮ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ। ਹਾਲ ਹੀ 'ਚ ਮੇਕਰਜ਼ ਵਲੋਂ ਇਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ, ਜਿਸ 'ਚ ਅਕਸ਼ੈ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਅਕਸ਼ੈ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਇਕ ਤੁਫਾਨ ਆ ਰਿਹਾ ਹੈ! ਸਿਨੇਮਾਘਰਾਂ 'ਚ ਇਸ 29 ਨਵੰਬਰ ਨੂੰ '2.0' ਤੁਸੀਂ ਤਿਆਰ ਹੋ?

ਦੱਸਣਯੋਗ ਹੈ ਕਿ ਫਿਲਮ '2.0' 'ਚ ਅਕਸ਼ੈ ਇਕ ਵਿਲੇਨ ਦੀ ਭੂਮਿਕਾ 'ਚ ਹਨ। ਉੱਥੇ ਹੀ ਸੋਸ਼ਲ ਮੀਡੀਆ 'ਤੇ ਆ ਰਹੀਆਂ ਖਬਰਾਂ ਮੁਤਾਬਕ '2.0' ਦੇ ਪ੍ਰੀਕਵਲ ਫਿਲਮ 'ਰੋਬੇਟ' 'ਚ ਲੀਡ ਅਦਾਕਾਰਾ ਦਾ ਕਿਰਦਾਰ ਨਿਭਾਅ ਚੁੱਕੀ ਐਸ਼ਵਰਿਆ ਰਾਏ ਦਾ ਇਕ ਇਮੋਸ਼ਨਲ ਸੀਨ '2.0' 'ਚ ਦਿਖਾਇਆ ਜਾਵੇਗਾ। ਇਸ ਸੀਨ 'ਚ ਐਸ਼ਵਰਿਆ ਚਿੱਟੀ ਨੂੰ ਵਿਦਾ ਕਰਦੀ ਨਜ਼ਰ ਆ ਸਕਦੀ ਹੈ। ਐੱਸ ਸ਼ੰਕਰ ਨਿਰਦੇਸ਼ਤ ਫਿਲਮ '2.0' 29 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Rajinikanth 2Point0 Amy Jackson Poster Bollywood Actor

About The Author

Kapil Kumar

Kapil Kumar is content editor at Punjab Kesari