FacebookTwitterg+Mail

'2.0' ਦੇ ਨਵੇਂ ਪੋਸਟਰ 'ਚ ਖੂੰਖਾਰ ਵਿਲੇਨ ਬਣੇ ਅੱਕੀ

akshay kumar
16 November, 2018 09:06:06 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਤੇ ਰਜਨੀਕਾਂਤ ਦੀ ਫਿਲਮ '2.0' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਇਸ ਫਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਪੋਸਟਰ ਨੂੰ ਮੇਕਰਸ ਸ਼ੇਅਰ ਕਰਕੇ ਫੈਨਜ਼ ਦੀ ਫਿਲਮ ਪ੍ਰਤੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਅਕਸ਼ੇ ਨੇ '2.0' ਦਾ ਪੋਸਟਰ ਆਪ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਵੀ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਅੱਕੀ ਨੇ ਲਿਖਿਆ, 'ਇਕ ਤੂਫਾਨ ਆ ਰਿਹਾ ਹੈ। ਸਿਨੇਮਾਘਰਾਂ 'ਚ ਇਸ 29 ਨਵੰਬਰ ਨੂੰ #2.0। ਤੁਸੀਂ ਤਿਆਰ ਹੋ''?

 

ਦੱਸਣਯੋਗ ਹੈ ਕਿ '2.0' ਫਿਲਮ ਅਕਸ਼ੇ ਕੁਮਾਰ ਦੀ ਸਾਊਥ ਡੈਬਿਊ ਫਿਲਮ ਹੈ। ਇਸ 'ਚ ਉਹ ਨੈਗਟਿਵ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। '2.0' 'ਚ ਅਕਸ਼ੇ ਦਾ ਕਿਰਦਾਰ ਕਾਫੀ ਵੱਖਰਾ ਤੇ ਜ਼ਬਰਦਸਤ ਨਜ਼ਰ ਆ ਰਿਹਾ ਹੈ। ਫਿਲਮ ਇਕ ਸਾਇੰਸ ਫਿਕਸ਼ਨ ਫਿਲਮ ਹੈ, ਜਿਸ 'ਚ ਰਜਨੀਕਾਂਤ ਤੇ ਅਕਸ਼ੇ ਦੇ ਨਾਲ ਐਮੀ ਜੈਕਸਨ ਵੀ ਨਜ਼ਰ ਆਉਣ ਵਾਲੀ ਹੈ। ਖਬਰਾਂ ਹਨ ਕਿ ਫਿਲਮ 'ਚ ਐਸ਼ਵਰਿਆ ਰਾਏ ਬੱਚਨ ਦਾ ਵੀ ਛੋਟਾ ਜਿਹਾ ਕਿਰਦਾਰ ਹੈ। ਹੁਣ ਫਿਲਮ 'ਚ ਐਸ਼ਵਰਿਆ ਹੈ ਜਾਂ ਨਹੀਂ ਇਹ ਤਾਂ '2.0' ਦੇ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ।


Tags: Rajinikanth Akshay Kumar Amy Jackson 2 0 New Poster Instagram

About The Author

sunita

sunita is content editor at Punjab Kesari