FacebookTwitterg+Mail

ਅਕਸ਼ੈ ਇੰਝ ਬਣੇ '2.0' ਦੇ ਸੁਪਰ ਵਿਲੇਨ, ਮੇਕਿੰਗ ਵੀਡੀਓ ਆਈ ਸਾਹਮਣੇ

akshay kumar
17 November, 2018 01:20:40 PM

ਮੁੰਬਈ (ਬਿਊਰੋ)— ਰਜਨੀਕਾਂਤ ਤੇ ਅਕਸ਼ੈ ਕੁਮਾਰ ਸਟਾਰਰ ਫਿਲਮ '2.0' ਲਗਾਤਾਰ ਪ੍ਰਸ਼ੰਸਕਾਂ ਪ੍ਰਤੀ ਉਤਸ਼ਾਹ ਵਧਾਉਣ 'ਚ ਅਜੇ ਤੱਕ ਸਫਲ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਹੁਣ ਬੇਹੱਦ ਕਰੀਬ ਹੈ। ਅਜਿਹੇ 'ਚ ਮੇਕਰਜ਼ ਨੇ ਫਿਲਮ ਦੀ ਇਕ ਨਵੀਂ ਵੀਡੀਓ ਰਾਹੀਂ ਇਸ ਰਹੱਸ ਤੋਂ ਪਰਦਾ ਚੁੱਕ ਦਿੱਤਾ ਕਿ ਅਕਸ਼ੈ ਕੁਮਾਰ ਨੇ ਆਪਣੇ ਕਿਰਦਾਰ ਲਈ ਸਖਤ ਮਿਹਨਤ ਕੀਤੀ ਅਤੇ ਮੇਕਅੱਪ ਲਈ ਕਈ ਘੰਟਿਆਂ ਦਾ ਸਮਾਂ ਲਿਆ।

ਬੀਤੇ ਦਿਨੀਂ ਟਰੇਲਰ ਲਾਂਚ ਮੌਕੇ ਅਕਸ਼ੈ ਨੇ ਦੱਸਿਆ ਸੀ ਕਿ ਇਸ ਫਿਲਮ ਲਈ ਪਹਿਲੀ ਵਾਰ ਉਨ੍ਹਾਂ ਇੰਨਾ ਮੇਕਅੱਪ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੇਕਅੱਪ ਲਈ ਕਈ ਘੰਟੇ ਲੱਗ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਹ ਇਕ ਬੇਹੱਦ ਮੁਸ਼ਕਲ ਕਿਰਦਾਰ ਸੀ। ਇਸ ਕਿਰਦਾਰ ਲਈ ਜ਼ਬਰਦਸਤ ਮੇਕਅੱਪ ਦੀ ਜ਼ਰੂਰਤ ਸੀ। ਇਸ ਕਿਰਦਾਰ 'ਚ ਆਉਣ ਲਈ ਜਿੱਥੇ ਮੇਕਅੱਪ ਕਰਨ 'ਚ 4 ਘੰਟੇ ਲਗਦੇ ਸਨ ਤਾਂ ਉੱਥੇ ਹੀ ਇਸ ਨੂੰ ਛਡਾਉਣ 'ਚ ਡੇਢ ਘੰਟਾ ਲਗਦਾ ਸੀ।

ਦੱਸਣਯੋਗ ਹੈ ਕਿ ਫਿਲਮ '2.0' ਦਾ ਨਿਰਦੇਸ਼ਨ ਐੱਸ. ਸ਼ੰਕਰ ਵਲੋਂ ਕੀਤਾ ਗਿਆ ਹੈ। ਅਕਸ਼ੈ, ਰਜਨੀਕਾਂਤ ਤੇ ਐਮੀ ਜੈਕਸਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 550 ਕਰੋੜ ਹੈ। ਇਸ ਤੋਂ ਇਲਾਵਾ ਇਹ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Rajinikanth 2Point0 Makeup Amy Jackson Bollywood Actor

About The Author

Kapil Kumar

Kapil Kumar is content editor at Punjab Kesari