FacebookTwitterg+Mail

'2.0' ਦੇ ਨਵੇਂ ਪ੍ਰੋਮੋ 'ਚ ਤਬਾਹੀ ਮਚਾਉਂਦੇ ਦਿਸੇ ਅਕਸ਼ੈ (ਵੀਡੀਓ)

akshay kumar
24 November, 2018 07:00:56 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਤੇ ਰਜਨੀਕਾਂਤ ਸਟਾਰਰ ਫਿਲਮ '2.0' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਅਕਸ਼ੈ ਕਾਫੀ ਲੰਬੇ ਸਮੇਂ ਬਾਅਦ ਇਕ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਖਬਰਾਂ ਦੀ ਮੰਨੀਏ ਤਾਂ ਅਕਸ਼ੈ ਇਸ ਸਮੇਂ ਕਾਫੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਖੂਬ ਪਸੰਦ ਆਵੇਗਾ।

 
 
 
 
 
 
 
 
 
 
 
 
 
 

Get ready for the ultimate face-off! #2Point0 in 5 days! @2point0movie @DharmaMovies @lyca_productions #2Point0FromNov29

A post shared by Akshay Kumar (@akshaykumar) on Nov 23, 2018 at 9:27pm PST

ਹਾਲ ਹੀ 'ਚ ਅਕਸ਼ੈ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ '2.0' ਦੇ ਸ਼ਾਰਟ ਪ੍ਰੋਮੋ ਸ਼ੇਅਰ ਕੀਤੇ ਹਨ। ਇਸ ਪ੍ਰੋਮੋ 'ਚ ਅਕਸ਼ੈ ਖਲਨਾਇਕ ਦੀ ਭੂਮਿਕਾ 'ਚ ਦੁਨੀਆ ਨੂੰ ਤਬਾਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਇਸ ਕੰਮ 'ਚ ਐਮੀ ਜੈਕਸਨ ਚਟਾਨ ਬਣ ਕੇ ਖੜੀ ਹੈ, ਜੋ ਦੁਨੀਆ 'ਤੇ ਖਤਰਾ ਦੇਖਦੇ ਹੀ ਚਿੱਟੀ ਰੋਬੋਟ ਨੂੰ ਮੁੜ ਜ਼ਿੰਦਾ ਕਰਨ ਦਾ ਕੰਮ ਕਰਦੀ ਹੈ।

 
 
 
 
 
 
 
 
 
 
 
 
 
 

The Fifth Force is on its way in 6 days! #2Point0FromNov29 @2Point0Movie @DharmaMovies @lyca_productions #2Point0

A post shared by Akshay Kumar (@akshaykumar) on Nov 22, 2018 at 9:30pm PST

ਦੱਸਣਯੋਗ ਹੈ ਕਿ ਐੱਸ ਸ਼ੰਕਰ ਨਿਰਦੇਸ਼ਤ ਫਿਲਮ '2.0' 'ਚ ਅਕਸ਼ੈ ਇਕ ਖੁੰਖਾਰ ਵਿਲੇਨ ਦੀ ਭੂਮਿਕਾ 'ਚ ਹਨ। ਉੱਥੇ ਹੀ ਸੋਸ਼ਲ ਮੀਡੀਆ 'ਤੇ '2.0' ਦਾ ਇਹ ਪ੍ਰੋਮੋ ਖੂਬ ਚਰਚਾ 'ਚ ਹੈ। ਇਸ ਤੋਂ ਇਲਾਵਾ ਇਹ ਫਿਲਮ 29 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Rajinikanth 2Point0 Amy Jackson Promo Bollywood Actor

Edited By

Kapil Kumar

Kapil Kumar is News Editor at Jagbani.