FacebookTwitterg+Mail

ਅਕਸ਼ੇ ਦੀ '2.0' ਨੇ ਬੰਦ ਕਰਵਾਈਆਂ 12000 ਵੈੱਬਸਾਈਟਸ, ਜਾਣੋ ਕਿਵੇਂ

akshay kumar
29 November, 2018 02:30:49 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਸਟਾਰਰ ਫਿਲਮ '2.0' ਵੀਰਵਾਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਕਰ ਦਿੱਤਾ ਗਈ ਹੈ। ਉੱਥੇ ਹੀ ਮਦਰਾਸ ਹਾਈਕੋਰਟ ਨੇ 37 ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ ਨੂੰ 12000 ਵੈੱਬਸਾਈਟ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਵੈਬਸਾਈਟਾਂ ਹਨ, ਜਿੰਨ੍ਹਾਂ 'ਤੇ ਤਾਮਿਲ ਫਿਲਮਾਂ ਦੇ ਪਾਈਰੇਟਡ ਵਰਜ਼ਨ ਦਿਖਾਏ ਜਾਂਦੇ ਹਨ। ਇਨ੍ਹਾਂ ਲਿਸਟਾਂ 'ਚ 2000 ਤੋਂ ਵੀ ਵੱਧ ਵੈਬਸਾਈਟਾਂ ਨੂੰ 'ਤਾਮਿਲ ਰਾਕਰਜ਼' ਵਲੋਂ ਚਲਾਇਆ ਜਾਂਦਾ ਹੈ। ਜਸਟਿਸ ਐੱਮ ਸੁੰਦਰ ਨੇ ਬੁੱਧਵਾਰ ਨੂੰ ਆਦੇਸ਼ ਦਿੱਤਾ। ਦੱਸ ਦਈਏ ਕਿ ਲਾਇਕਾ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ ਨੇ ਇਸ ਲਈ ਇਕ ਪਟੀਸ਼ਨ ਦਰਜ ਕਰਵਾਈ ਸੀ। ਸ਼ੁਰੂ 'ਚ ਲਾਇਕਾ ਪ੍ਰੋਡਕਸ਼ਨ ਦੇ ਵਕੀਲ ਨੇ ਪਟੀਸ਼ਨ 'ਚ 12,564 ਗੈਰਕਾਨੂੰਨੀ ਵੈੱਬਸਾਈਟ ਦੀ ਲਿਸਟ ਬਣਾਈ ਸੀ। ਵਕੀਲ ਨੇ ਤਰਕ ਦਿੱਤਾ ਸੀ ਕਿ ਜਦੋਂ 'ਤਾਮਿਲ ਰਾਕਰਜ਼' ਵੈੱਬਸਾਈਟ ਬਲਾਕ ਹੋ ਜਾਂਦੇ ਤਾਂ ਇਹ ਉਸ ਸਮੇਂ ਹੀ ਯੂਨੀਫਾਰਮ ਰਿਸੋਰਸ ਲੋਕੇਟਰ (ਯੂ. ਆਰ. ਐੱਲ) ਜਾਂ ਕਿਸੇ ਹੋਰ ਐਕ੍ਸਟੈਂਸ਼ਨ ਦੇ ਮਹੱਤਵਪੂਰਨ ਹਿੱਸੇ ਨੂੰ ਬਲਦ ਕੇ ਮਿਰਰ ਵੈੱਬਸਾਈਟ ਬਣਾ ਲੈਂਦੀ ਹੈ। ਵਕੀਲ ਨੇ 'ਤਾਮਿਲ ਰਾਕਰਜ਼' ਦੇ ਵਿਸਤਾਰ ਦੀ ਸੰਭਾਵਿਤ ਲਿਸਟ ਤਿਆਰ ਕੀਤੀ ਹੈ ਅਤੇ ਅਜਿਹੀਆਂ ਕਈ ਸਾਈਟਾਂ ਖਿਲਾਫ ਇਕ ਸੰਦੇਸ਼ ਮੰਗਿਆ ਹੈ।
ਦੱਸਣਯੋਗ ਹੈ ਕਿ ਫਿਲਮ ਕਰਿਟਿਕ ਰਮੇਸ਼ ਬਾਲਿਆ ਨੇ ਦੱਸਿਆ ਕਿ ਫਿਲਮ ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ ਪਹਿਲਾ ਰਿਕਾਰਡ ਬਣਾ ਲਿਆ ਹੈ। ਫਿਲਮ '2.0' ਦੀ ਐਡਵਾਂਸ ਬੁਕਿੰਗ ਦੌਰਾਨ 1.2 ਮਿਲੀਅਨ ਟਿਕਟਾਂ ਵੇਚ ਦਿੱਤੀਆਂ ਹਨ। ਦੱਸ ਦਈਏ ਕਿ ਤਕਰੀਬਨ 600 ਕਰੋੜ ਦੇ ਬਜਟ 'ਚ ਬਣੀ '2.0' ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਸਕਦੀ ਹੈ। ਟਰੇਡ ਐਕਸਪਰਟਸ ਮੁਤਾਬਕ, ਫਿਲਮ ਦਾ ਫਰਸਟ ਡੇਅ ਕਲੇਕਸ਼ਨ 50 ਕਰੋੜ ਹੋਣ ਦਾ ਅਨੁਮਾਨ ਹੈ।


Tags: 2 0 Rajinikanth Amy Jackson Akshay Kumar High Court Block 12000 Websites Madras Bollywood Celebrity

Edited By

Sunita

Sunita is News Editor at Jagbani.