FacebookTwitterg+Mail

MOVIE REVIEW : ਮਸਾਲੇਦਾਰ ਹੈ ਰਜਨੀਕਾਂਤ ਦੀ '2.0'

akshay kumar
29 November, 2018 05:05:35 PM

ਮੁੰਬਈ(ਬਿਊਰੋ)— ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾਵਾਂ ਨਾਲ ਸਜੀ 2.0 ਅੱਜ ਰਿਲੀਜ਼ ਹੋ ਗਈ ਹੈ। ਇਸ ਦਾ ਨਿਰਦੇਸ਼ਨ ਐੱਸ. ਸ਼ੰਕਰ ਨੇ ਕੀਤਾ ਹੈ। ਕਰੀਬ 514 ਕਰੋੜ ਦੇ ਬਜਟ 'ਚ ਬਣੀ 2.0  ਭਾਰਤੀ ਬਾਜ਼ਾਰ ਵਿਚ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਪੁਰਾਣੇ ਰਿਕਾਰਡ ਤੌਰ ਇਕ ਨਵਾਂ ਰਿਕਾਰਡ ਬਣਾ ਸਕਦੀ ਹੈ। ਖਬਰ ਮੁਤਾਬਕ,  ਮੂਵੀ ਦਾ ਫਰਸਟ ਡੇਅ ਕੁਲੈਕਸ਼ਨ 100 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਇਹ ਫਿਲਮ ਭਾਰਤ ਵਿਚ 'ਠਗਸ ਆਫ ਹਿੰਦੋਸਤਾਨ' ਦੇ ਪਹਿਲੇ ਦਿ‍ਨ ਦੇ ਕਲੈਕਸ਼ਨ ਦਾ ਰਿਕਾਰਡ ਤੋੜ ਸਕਦੀ ਹੈ। ਦੱਸ ਦੇਈਏ ਕਿ ਭਾਰਤ 'ਚ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਲੈਕਸ਼ਨ ਦਾ ਰਿਕਾਰਡ ਅਮਿਤਾਭ ਬੱਚਨ ਅਤੇ ਆਮਿਰ ਖਾਨ ਦੀ ਫਿਲਮ ਦੇ ਨਾਮ ਹੈ। 'ਠਗਸ ਆਫ ਹਿੰਦੋਸਤਾਨ' ਨੇ ਪਹਿਲਾਂ ਦਿਨ 50 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਖਬਰ ਮੁਤਾਬਕ, ਹਿੰਦੀ ਵਰਜਨ ਤੋਂ ਫਿਲਮ ਦੀ ਕਮਾਈ 20-25 ਕਰੋੜ ਰਹਿਣ ਦਾ ਅੰਦਾਜ਼ਾ ਹੈ। ਜੇਕਰ ਸਾਰੀਆਂ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਫਿਲਮ ਪਹਿਲਾਂ ਦਿਨ 100 ਕਰੋੜ ਦੇ ਆਂਕੜੇ ਨੂੰ ਛੂਅ ਸਕਦੀ ਹੈ। 
ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਬਣਾਇਆ ਰਿਕਾਰਡ
ਫਿਲਮ ਆਲੋਚਕ ਰਮੇਸ਼ ਬਾਲਾ ਮੁਤਾਬਕ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਇਕ ਅਨੋਖਾ ਰਿਕਾਰਡ ਬਣਾ ਲਿਆ। ਇਹ ਰਿਕਾਰਡ ਐਡਵਾਂਸ ਬੁਕਿੰਗ ਦੌਰਾਨ ਦਾ ਹੈ। 2.0 ਦੇ 1.2 ਮਿਲੀਅਨ ਟਿਕਟ ਵਿੱਕੇ ਹਨ।
ਫਿਲਮ 'ਚ ਨੈਗੇਟਿਵ ਕਿਰਦਾਰ 'ਚ ਅਕਸ਼ੈ
ਫਿਲਮ ਵਿਚ 2 ਵੱਡੇ ਸਟਾਰ ਹਨ, ਰਜਨੀਕਾਂਤ ਅਤੇ ਅਕਸ਼ੈ ਕੁਮਾਰ। ਪਹਿਲੀ ਵਾਰ ਅਕਸ਼ੈ ਸਾਊਥ ਦੀ ਕਿਸੇ ਫਿਲਮ ਵਿਚ ਕੰਮ ਕਰ ਰਹੇ ਹਨ। ਉਹ ਵੀ ਨੈਗੇਟਿਵ ਕਿਰਦਾਰ ਵਿਚ। ਉਹ ਕਰੋਮੈਨ ਲੁੱਕ 'ਚ ਦਿਖਾਈ ਦੇਣਗੇ। ਇਹ ਗੈਟਅੱਪ ਪਾਉਣ ਲਈ ਉਨ੍ਹਾਂ ਨੇ ਹੈਵੀ ਮੇਕਅੱਪ ਲਿਆ ਹੈ। ਟਰੇਲਰ ਅਤੇ ਪੋਸਟਰ ਵਿਚ ਅਕਸ਼ੈ ਦਾ ਲੁੱਕ ਕਾਫ਼ੀ ਡਰਾਵਨਾ ਨਜ਼ਰ ਆ ਰਿਹਾ ਹੈ।


Tags: Akshay Kumar2Point0RajinikanthS. ShankarBollywood Actress

About The Author

manju bala

manju bala is content editor at Punjab Kesari