FacebookTwitterg+Mail

ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਲਈ ਲਏ 120 ਕਰੋੜ ਰੁਪਏ

akshay kumar aanand l rai upcoming movie 120 crore
22 January, 2020 11:24:17 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਲਈ 120 ਕਰੋੜ ਰੁਪਏ ਫੀਸ ਲਈ ਹੈ। ਬਾਲੀਵੁੱਡ ’ਚ ਚਰਚਾ ਹੈ ਕਿ ਫਿਲਮਕਾਰ ਆਨੰਦ ਐੱਲ. ਰਾਏ ਨੇ ਆਪਣੀ ਅਗਲੀ ਫਿਲਮ ਲਈ ਅਕਸ਼ੈ ਕੁਮਾਰ ਨੂੰ ਸਾਈਨ ਕੀਤਾ ਹੈ। ਇਸ ਫਿਲਮ ਵਿਚ ਸਾਰਾ ਅਲੀ ਖਾਨ ਅਤੇ ਧਨੁਸ਼ ਵੀ ਕੰਮ ਕਰਦੇ ਨਜ਼ਰ ਆ ਸਕਦੇ ਹਨ। ਅਕਸ਼ੈ ਇਨ੍ਹੀਂ ਦਿਨੀਂ ਲਗਾਤਾਰ ਹਿੱਟ ਫਿਲਮਾਂ ਦੇ ਰਹੇ ਹਨ। ਅਜਿਹੀ ਹਾਲਤ ਵਿਚ ਅਕਸ਼ੈ ਕੁਮਾਰ ਦੀ ਫੀਸ ਦੀ ਲਗਾਤਾਰ ਵਧਦੀ ਫੀਸ ਵੀ ਲਗਾਤਾਰ ਵਧਦੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਕਸ਼ੈ ਨੇ ਇਸ ਫਿਲਮ ਲਈ 120 ਕਰੋੜ ਰੁਪਏ ਫੀਸ ਲਈ ਹੈ।
Punjabi Bollywood Tadka
ਫਿਲਮ ਦਾ ਐਲਾਨ ਜਲਦ ਹੀ ਹੋਵੇਗਾ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਇਹ ਫਿਲਮ ‘ਲਵ ਸਟੋਰੀ’ ’ਤੇ ਬੇਸਡ ਹੋਵੇਗੀ ਅਤੇ ਸ਼ੂਟਿੰਗ ਕੁਝ ਮਹੀਨਿਆਂ ਵਿਚ ਸ਼ੁਰੂ ਹੋ ਜਾਵੇਗੀ। ਦੱਸਣਯੋਗ ਹੈ ਕਿ ਹਾਲ ਹੀ ਵਿਚ ਫੋਰਬਸ ਦੀ ਟਾਪ ਸੈਲੇਬਸ ਲਿਸਟ ਵਿਚ ਅਕਸ਼ੈ ਦਾ ਨਾਮ ਦੂਜੇ ਸਥਾਨ ’ਤੇ ਸੀ, ਜਿਨ੍ਹਾਂ ਨੇ 2019 ਵਿਚ 293.25 ਕਰੋੜ ਰੁਪਏ ਦੀ ਕਮਾਈ ਕੀਤੀ।


Tags: Akshay KumarAanand L RaiUpcoming Movie120 CroreFeesBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari