FacebookTwitterg+Mail

'ਹਾਊਸਫੁੱਲ 4' ਦੀ ਸ਼ੂਟਿੰਗ ਤੋਂ ਬਾਅਦ ਡਿਨਰ ਡੇਟ 'ਤੇ ਪਰਿਵਾਰ ਨਾਲ ਦਿਸੇ ਅਕਸ਼ੇ-ਬੌਬੀ

akshay kumar and bobby deol
24 November, 2018 12:35:18 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਤੇ ਬੌਬੀ ਦਿਓਲ ਜਲਦ ਹੀ ਫਿਲਮ 'ਹਾਊਸਫੁੱਲ 4' 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਬਾਅਦ ਦੋਵੇਂ ਆਪਣੀ-ਆਪਣੀ ਪਤਨੀ ਨਾਲ ਡਿਨਰ 'ਤੇ ਪਹੁੰਚੇ।

Akshay Kumar with Wife Twinkle Khanna and Bobby Deol

ਮੁੰਬਈ ਦੇ ਇਕ ਰੈਸਟੋਰੈਂਟ 'ਚੋਂ ਡਿਨਰ ਕਰਨ ਤੋਂ ਬਾਅਦ ਬਾਹਰ ਆ ਕੇ ਸਾਰਿਆਂ ਨੇ ਮੀਡੀਆ ਨੂੰ ਖੂਬ ਪੋਜ਼ ਦੇ ਕੇ ਤਸਵੀਰਾਂ ਕਲਿੱਕ ਕਰਵਾਈਆਂ।

Akki with wife Twinkle

ਇਸ ਗੈੱਟ-ਟੂ-ਗੈਦਰ 'ਚ ਜਿੱਥੇ ਅੱਕੀ ਤੇ ਬੌਬੀ ਕੈਜੂਅਲ ਲੁੱਕ 'ਚ ਆ ਰਹੇ ਹਨ, ਉੱਥੇ ਹੀ ਦੋਵਾਂ ਦੀਆਂ ਘਰਵਾਲੀਆਂ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਈਆਂ।

Akshay Kumar with Wife Twinkle Khanna and friends
ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਡਿਨਰ ਤੋਂ ਬਾਅਦ ਲਾਈਟ ਮੂਡ 'ਚ ਨਜ਼ਰ ਆਈ।

Akshay Kumar with Wife Twinkle Khanna and friends 2

ਉਹ ਆਪਣੇ ਦੋਸਤਾਂ ਨਾਲ ਖੂਬ ਹਸੀ ਮਜ਼ਾਕ ਕਰਦੀ ਨਜ਼ਰ ਆਈ।

Akshay Kumar with Wife Twinkle Khanna 2

ਇਸ ਡਿਨਰ ਡੇਟ ਦੀ ਅਸਲ ਵਜ੍ਹਾ ਤਾਂ ਨਹੀਂ ਪਤਾ ਪਰ ਹੋ ਸਕਦਾ ਹੈ ਕਿ ਇਹ 'ਹਾਊਸਫੁੱਲ 4' ਦੀ ਸ਼ੂਟਿੰਗ ਪੂਰੀ ਹੋਣ ਦੀ ਖੁਸ਼ੀ 'ਚ ਹੋਵੇ।

Bobby Deol with his wife


Tags: Akshay Kumar Twinkle Khanna Dinner Date Bobby Deol Tanya Deol Restaurant Mumbai

Edited By

Sunita

Sunita is News Editor at Jagbani.