FacebookTwitterg+Mail

ਅਕਸ਼ੈ ਨੂੰ ਦਿਲਜੀਤ ਨਾਲ ਕਲੋਲਾਂ ਕਰਨੀਆਂ ਪਈਆਂ ਮਹਿੰਗੀਆਂ, ਦੇਖੋ ਵੀਡੀਓ

akshay kumar and diljit dosanjh funny video viral on social media
17 December, 2019 11:58:48 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਤੇ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਗੁੱਡ ਨਿਊਜ਼' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦੋਵਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ 'ਗੁੱਡ ਨਿਊਜ਼' ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਅਕਸ਼ੈ ਕੁਮਾਰ ਬੱਚਿਆਂ ਵਾਂਗ ਛਾਲ ਮਾਰ ਕੇ ਦਿਲੀਜਤ ਦੋਸਾਂਝ ਦੀ ਕੁੱਛੜ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ ਪਰ ਦਿਲਜੀਤ ਕੁਝ ਸਮੇਂ ਤੱਕ ਤਾਂ ਅਕਸ਼ੈ ਨੂੰ ਸੰਭਾਲ ਲੈਂਦੇ ਪਰ ਅਚਾਨਕ ਉਨ੍ਹਾਂ ਦਾ ਬੈਲੇਂਸ ਵਿਗੜ ਜਾਂਦਾ ਹੈ ਤੇ ਅਕਸ਼ੈ ਧੜਮ ਕਰਕੇ ਹੇਠਾ ਡਿੱਗ ਜਾਂਦੇ ਹਨ। ਦਿਲਜੀਤ ਤੇ ਅਕਸ਼ੈ ਦੀ ਇਹ ਵੀਡੀਓ ਲੋਕਾਂ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।

 
 
 
 
 
 
 
 
 
 
 
 
 
 

Oye paapey 🤪😂😋 #daljeetdosanjh #akshaykumar today #viralbhayani @viralbhayani

A post shared by Viral Bhayani (@viralbhayani) on Dec 16, 2019 at 7:33am PST


ਦੱਸ ਦਈਏ ਕਿ ਅਕਸ਼ੈ ਤੇ ਦਿਲਜੀਤ ਦੀ ਫਿਲਮ 'ਗੁੱਡ ਨਿਊਜ਼' ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀ ਬੇਬੋ ਯਾਨੀਕਿ ਕਰੀਨਾ ਕਪੂਰ ਖਾਨ ਤੇ ਕਿਆਰਾ ਅਡਵਾਨੀ ਨਜ਼ਰ ਆਉਣਗੀਆਂ। ਇਸ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
 


Tags: Good NewwzAkshay KumarDiljit DosanjhFunny VideoViralSocial MediaKareena Kapoor KhanKiara Advani

About The Author

sunita

sunita is content editor at Punjab Kesari