FacebookTwitterg+Mail

ਬਾਕਸ ਆਫਿਸ ਕਲੈਸ਼ ਨਾਲ ਜਾਨ ਨਾਲ ਦੋਸਤੀ 'ਚ ਫਰਕ ਨਹੀਂ : ਅਕਸ਼ੈ

akshay kumar and john abraham
08 July, 2018 08:50:00 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਜਾਨ ਅਬਰਾਹਮ ਨੇ ਬਾਕਸ ਆਫਿਸ 'ਤੇ ਕਲੈਸ਼ ਹੋਣ ਨਾਲ ਸਾਡੀ ਦੋਸਤੀ 'ਚ ਕੋਈ ਫਰਕ ਨਹੀਂ ਪਵੇਗਾ। ਅਸਲ 'ਚ ਅਕਸ਼ੈ ਦੀ ਆਉਣ ਵਾਲੀ ਫਿਲਮ 'ਗੋਲਡ' ਅਤੇ ਜਾਨ ਅਬ੍ਰਾਹਮ ਦੀ ਫਿਲਮ 'ਸਤਯਮੇਵ ਜਯਤੇ' 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀਆਂ ਹਨ। ਦੋਵੇਂ ਫਿਲਮਾਂ ਦੇ ਬਾਕਸ ਆਫਿਸ 'ਤੇ ਕਲੈਸ਼ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਹਨ। ਇਸ ਬਾਰੇ ਅਕਸ਼ੈ ਨੇ ਕਿਹਾ ਜਿਵੇਂ ਕਿ ਜਾਨ ਨੇ ਵੀ ਕਿਹਾ ਹੈ ਕਿ ਅਸੀਂ ਸਾਰੇ ਇਕ-ਦੂਜੇ ਦੇ ਦੋਸਤ ਹਾਂ ਅਤੇ ਜਾਨ ਮੇਰਾ ਦੋਸਤ ਹੈ। ਮੈਂ ਉਸ ਨੂੰ ਉਸ ਦੀ ਫਿਲਮ ਲਈ ਆਲ ਦਿ ਬੈਸਟ ਕਹਿਣਾ ਚਾਹਾਂਗਾ।
ਦੱਸਣਯੋਗ ਹੈ ਕਿ ਫਿਲਮ 'ਗੋਲਡ' ਦਾ ਨਿਰਦੇਸ਼ਨ ਰੀਨਾ ਕਾਗਤੀ ਨੇ ਕੀਤਾ ਹੈ ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਉੱਥੇ ਹੀ ਇਸ ਫਿਲਮ ਨਾਲ ਟੀ. ਵੀ. ਅਦਾਕਾਰਾ ਮੌਨੀ ਰਾਏ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਅਕਸ਼ੇ ਅਤੇ ਮੌਨੀ ਤੋਂ ਇਲਾਵਾ ਇਸ ਫਿਲਮ 'ਚ ਕੁਣਾਲ ਕਪੂਰ, ਵਿਨੀਤ ਕੁਮਾਰ ਸਿੰਘ, ਅਮਿਤ ਸਾਧ ਅਤੇ ਸਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਸਿਨੇਮਾਘਰਾਂ 'ਚ 15 ਅਗਸਤ ਨੂੰ ਰਿਲੀਜ਼ ਹੋਵੇਗੀ।


Tags: Akshay KumarMouni RoyGoldJohn AbrahamSatyameva JayateAmit SadhVineet Kumar Singh Sunny KaushalKunal Kapoor

Edited By

Sunita

Sunita is News Editor at Jagbani.