FacebookTwitterg+Mail

26 ਜਨਵਰੀ 2018 ਨੂੰ 'ਆਹਮੋ-ਸਾਹਮਣੇ' ਹੋਣਗੇ ਅਕਸ਼ੇ ਕੁਮਾਰ ਤੇ ਨੀਰਜ ਪਾਂਡੇ, ਇਹ ਹੈ ਵਜ੍ਹਾ

akshay kumar and neeraj pandey
03 December, 2017 09:35:54 AM

ਮੁੰਬਈ(ਬਿਊਰੋ)— ਸਾਲ 'ਚ ਕੁਝ ਮਿਤੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਰ ਅਭਿਨੇਤਾ ਅਤੇ ਨਿਰਦੇਸ਼ਕ ਆਪਣੇ ਲਈ ਸ਼ੁਭ ਮੰਨਦੇ ਹਨ। ਅਜਿਹੀ ਹੀ ਇਕ ਮਿਤੀ ਹੈ 26 ਜਨਵਰੀ। ਉਸ ਦਿਨ ਭਾਰਤ ਦਾ ਗਣਤੰਤਰ ਦਿਵਸ ਵੀ ਹੁੰਦਾ ਹੈ। ਅਕਸ਼ੇ ਕੁਮਾਰ ਅਤੇ ਨੀਰਜ ਪਾਂਡੇ ਦੀ ਜੋੜੀ ਨੇ 'ਸਪੈਸ਼ਲ 26', 'ਬੇਬੀ' ਅਤੇ 'ਨਾਮ ਸ਼ਬਾਨਾ' ਵਰਗੀਆਂ ਬਿਹਤਰੀਨ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਪਰ ਇਸ ਵਾਰ ਫਿਰ ਇਹ ਜੋੜੀ ਬਾਕਸ ਆਫਿਸ 'ਤੇ 26 ਜਨਵਰੀ ਨੂੰ ਇਕ-ਦੂਜੇ ਨੂੰ ਜ਼ੋਰਦਾਰ ਟੱਕਰ ਦਿੰਦੀ ਨਜ਼ਰ ਆਵੇਗੀ। 26 ਜਨਵਰੀ 2018 ਨੂੰ ਦੋ ਫਿਲਮਾਂ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਇਨ੍ਹਾਂ 'ਚੋਂ ਇਕ ਫਿਲਮ ਹੈ ਅਕਸ਼ੇ ਕੁਮਾਰ ਦੀ ਪੈਡਮੈਨ ਅਤੇ ਦੂਜੀ ਹੈ ਨਿਰਦੇਸ਼ਕ ਨੀਰਜ ਪਾਂਡੇ ਦੀ ਅੱਯਾਰੀ। ਇਹ ਦੋਵੇਂ ਫਿਲਮਾਂ ਇਕ-ਦੂਜੇ ਤੋਂ ਬਿਲਕੁਲ ਵੱਖ ਹਨ ਪਰ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਫਿਲਮਾਂ 26 ਜਨਵਰੀ ਨੂੰ ਰਿਲੀਜ਼ ਹੋਣਗੀਆਂ। ਹੁਣ ਦੇਖਣਾ ਇਹ ਹੈ ਕਿ ਇਹ 26 ਤਰੀਕ ਕਿਸ ਦੇ ਨਾਂ ਹੋਵੇਗੀ-ਅਭਿਨੇਤਾ ਜਾਂ ਨਿਰਦੇਸ਼ਕ ਦੇ? 
ਪਿਛਲੇ ਕੁਝ ਸਮੇਂ ਤੋਂ ਅਕਸ਼ੇ ਅਤੇ ਨੀਰਜ ਇਕ-ਦੂਜੇ ਨਾਲ ਮਿਲ ਕੇ ਫਿਲਮਾਂ ਬਣਾ ਰਹੇ ਹਨ। ਇਸ ਜੋੜੀ ਦੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡੇ ਹਨ।


Tags: Akshay KumarPadmanNeeraj Pandey Republic day Aiyaaryਅਕਸ਼ੇ ਕੁਮਾਰਨੀਰਜ ਪਾਂਡੇ