FacebookTwitterg+Mail

ਅਕਸ਼ੇ ਕੁਮਾਰ ਨੇ ਧੀ ਨਾਲ ਕੀਤੀ 'ਪਤੰਗਬਾਜ਼ੀ' ਵੀਡੀਓ ਵਾਇਰਲ

akshay kumar and nitaara
15 January, 2019 02:06:28 PM

ਮੰਬਈ (ਬਿਊਰੋ) : ਮਕਰ ਸਕ੍ਰਾਂਤੀ ਦੇ ਖਾਸ ਦਿਨ 'ਤੇ ਜਿੱਥੇ ਦੇਸ਼ ਭਰ 'ਚ ਪਤੰਗ ਬਾਜ਼ੀ ਦਾ ਸ਼ਾਨਦਾਰ ਰਿਵਾਜ਼ ਹੈ ਉੱਥੇ ਹੀ ਫਿਲਮ ਸਿਟੀ ਮੁੰਬਈ 'ਚ ਵੀ ਮਕਰ ਸਕ੍ਰਾਂਤੀ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇੰਨ੍ਹਾਂ ਹੀ ਨਹੀਂ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਪਤੰਗਾਂ ਨੂੰ ਆਸਮਾਨੀ ਚੜਾਇਆ। ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੁੰਬਈ ਦੀਆਂ ਉੱਚੀਆਂ ਬਿਲਡਿੰਗਜ਼ ਵਿਚਕਾਰ ਪਤੰਗ ਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਅਕਸ਼ੇ ਨਾਲ ਉਨ੍ਹਾਂ ਦੀ ਪਿਆਰੀ ਜਿਹੀ ਬੇਟੀ ਵੀ ਆਪਣੇ ਪਿਤਾ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ। ਅਕਸ਼ੇ ਨੇ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਅਤੇ ਆਪਣੇ ਸਰੋਤਿਆਂ ਨੂੰ ਮਕਰ ਸਕ੍ਰਾਂਤੀ ਦੀਆਂ ਵਧਾਈਆਂ ਦਿੱਤੀਆਂ ਹਨ। ਵੀਡੀਓ 'ਚ ਅਕਸ਼ੇ ਕੁਮਾਰ ਤੇਜ਼ੀ ਨਾਲ ਪਤੰਗ ਦੀ ਡੋਰ ਖਿੱਚਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਧੀ ਪਿੱਛੇ ਡੋਰ ਵਾਲੀ ਚਰਖੜੀ ਫੜ੍ਹਕੇ ਖੜੀ ਹੈ ਅਤੇ ਡੋਰ ਇਕੱਠੀ ਕਰ ਰਹੀ ਹੈ।


ਦੱਸ ਦਈਏ ਕਿ ਅਕਸ਼ੇ ਕੁਮਾਰ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੇਸਰੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਸਾਰਾਗੜ੍ਹੀ ਦੀ ਲੜਾਈ 'ਤੇ ਅਧਾਰਿਤ ਹੈ। 


Tags: Akshay Kumar Nitaara Instagram Video Viral Makar Sankranti Bollywood Celebrity

Edited By

Sunita

Sunita is News Editor at Jagbani.