FacebookTwitterg+Mail

ਬੇਟੀ ਨਿਤਾਰਾ ਦੀ ਅਜਿਹੀ ਮੰਗ 'ਤੇ ਅਕਸ਼ੈ ਕੁਮਾਰ ਦੇ ਉੱਡੇ ਹੋਸ਼

akshay kumar and nitara
19 June, 2018 12:32:46 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਐਕਸ਼ਨ ਖਿਲਾੜੀ ਯਾਨੀ ਅਕਸ਼ੈ ਕੁਮਾਰ ਹਮੇਸ਼ਾ ਇਕ ਖਿਡਾਰੀ ਦੀ ਤਰ੍ਹਾਂ ਮੋਰਚਾ ਫਤਿਹ ਕਰਨ ਦੀ ਕੋਸ਼ਿਸ਼ 'ਚ ਰਹਿੰਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਨਾਲ ਫਾਦਰਸ ਡੇਅ 'ਤੇ ਹੋਇਆ। ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਬੇਟੀ ਨਿਤਾਰਾ ਨੇ ਅਕਸ਼ੈ ਤੋਂ ਇਕ ਪਾਲਤੂ ਜਾਨਵਰ ਦੀ ਮੰਗ ਕੀਤੀ। ਉਨ੍ਹਾਂ ਨੇ ਉਸ ਨੂੰ ਉਸ ਦੀ ਪਸੰਦ ਦਾ ਜਾਨਵਰ ਲਿਆਉਣ ਦਾ ਵਾਅਦਾ ਤਾਂ ਕਰ ਦਿੱਤਾ ਪਰ ਜਿਵੇਂ ਹੀ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਬੇਟੀ ਨੂੰ ਕੋਈ ਡਾਗੀ ਜਾਂ ਫਿਰ ਕੋਈ ਆਮ ਜਾਨਵਰ ਨਹੀਂ ਮੰਗ ਰਹੀ ਸਗੋਂ ਉਸ ਨੂੰ ਉੱਡਣ ਵਾਲਾ ਘੋੜਾ ਚਾਹੀਦਾ ਹੈ ਤਾਂ ਅਕਸ਼ੇ ਦੇ ਹੋਸ਼ ਉੱਡ ਗਏ।
Punjabi Bollywood Tadka
ਅਕਸ਼ੈ ਨੇ ਹਾਰ ਨਹੀਂ ਮੰਨੀ ਅਤੇ ਬੇਟੀ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਆਪਣੇ ਚਿਹਰੇ 'ਤੇ ਹੀ ਹਵਾਈ ਘੋੜੇ ਦੇ ਸਟੀਕਰ ਚਿਪਕਾ ਲਏ ਅਤੇ ਨਿਤਾਰਾ ਦੇ ਸਾਹਮਣੇ ਆ ਕੇ ਉਸ ਨੂੰ ਸਰਪ੍ਰਾਇਜ ਦਿੱਤਾ। ਅਕਸ਼ੈ ਕੁਮਾਰ ਨੇ ਘੋੜਿਆ ਨਾਲ ਚਿਪਕੀ ਆਪਣੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਤਾਰੀਫ ਵੀ ਕਰ ਰਹੇ ਹਨ।
Punjabi Bollywood Tadka
ਜਾਣਕਾਰੀ ਮੁਤਾਬਕ ਅਕਸ਼ੈ ਕੁਮਾਰ ਅੱਜਕਲ ਆਪਣੀ ਅਗਲੀ ਫਿਲਮ 'ਗੋਲਡ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਨ੍ਹਾਂ ਦੀ ਇਹ ਫਿਲਮ ਹਾਕੀ 'ਚ ਪਹਿਲਾਂ ਗੋਲਡ ਜਿੱਤਣ ਦੀ ਸੱਚੀ ਘਟਨਾ 'ਤੇ ਆਧਾਰਿਤ ਹੈ। 200 ਸਾਲਾਂ ਤੱਕ ਭਾਰਤੀਆਂ 'ਤੇ ਰਾਜ ਕਰਨ ਵਾਲੇ ਅੰਗਰੇਜਾਂ ਨੂੰ ਆਖਿਰਕਾਰ ਭਾਰਤ ਦੇ ਰਾਸ਼ਟਰਗਾਨ ਲਈ ਖੜ੍ਹੇ ਹੋ ਕੇ ਸਨਮਾਨ ਦੇਣਾ ਹੀ ਪਿਆ। ਇਕ ਭਾਰਤੀ ਨੇ ਕੁਝ ਅਜਿਹਾ ਕਾਰਨਾਮਾ ਕੀਤਾ, ਜਿਸ ਕਾਰਨ ਅੰਗਰੇਜ਼ ਮਜ਼ਬੂਰਨ ਭਾਰਤ ਦੇ ਰਾਸ਼ਟਰਗਾਨ ਨੂੰ ਸਨਮਾਨ ਦੇਣ ਲਈ ਖੜ੍ਹੇ ਹੋ ਹੀ ਗਏ।


Tags: Akshay KumarNitaraQuick FixPadManFathers DayTwinkle Khanna

Edited By

Sunita

Sunita is News Editor at Jagbani.