FacebookTwitterg+Mail

Cyclone Nisarga: ਅੱਜ ਤੂਫਾਨ ਆਉਣ ਦੀ ਸੰਭਾਵਨਾ, ਫਿਲਮੀ ਕਲਾਕਾਰਾਂ ਨੇ ਲੋਕਾਂ ਨੂੰ ਕੀਤੀ ਇਹ ਅਪੀਲ

akshay kumar and other bollywood celebs urge fans to stay indoors
03 June, 2020 01:49:43 PM

ਨਵੀਂ ਦਿੱਲੀ (ਬਿਊਰੋ) : ਚੱਕਰਵਾਤ 'ਨਿਸਰਗ' ਦੇ ਬੁੱਧਵਾਰ ਨੂੰ ਮੁੰਬਈ ਤੋਂ ਕਰੀਬ 94 ਕਿਮੀ ਦੀ ਦੂਰੀ 'ਤੇ ਸਥਿਤ ਅਲੀਬਾਗ ਨੇੜੇ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫਤਾਰ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਤੋਂ 120 ਕਿਲੋਮੀਟਰ ਪ੍ਰਤੀਘੰਟਾ ਰਹਿ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤੂਫਾਨ ਕਾਫੀ ਤਬਾਹੀ ਮਚਾ ਸਕਦਾ ਹੈ। ਇਸ ਤੂਫਾਨ ਸਬੰਧੀ ਸਰਕਾਰ ਵੱਲੋਂ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਉੱਥੇ ਹੀ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਸੋਸ਼ਲ ਮੀਡੀਆ ਰਾਹੀਂ ਤੂਫਾਨ ਦੇ ਸਮੇਂ ਘਰਾਂ 'ਚ ਹੀ ਰਹਿਣ ਦੀ ਬੇਨਤੀ ਕੀਤੀ ਹੈ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਅਦਾਕਾਰ ਨੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵੀਡੀਓ 'ਚ ਕਿਹਾ, ''ਭਗਵਾਨ ਦੀ ਜੇ ਕਿਰਪਾ ਰਹੀ ਤਾਂ ਹੋ ਸਕਦਾ ਹੈ ਤੂਫਾਨ ਇੱਥੇ ਆਵੇ ਹੀ ਨਾ ਜਾਂ ਹੋ ਸਕਦਾ ਹੈ ਤੂਫਾਨ ਦੀ ਰਫਤਾਰ ਇੰਨੀ ਨਾ ਹੋਵੇ ਪਰ ਜੇ ਆ ਵੀ ਗਿਆ ਤਾਂ ਅਸੀਂ ਮੁੰਬਈ ਵਾਸੀ ਘਬਰਾਉਣ ਵਾਲੇ ਨਹੀਂ ਹਾਂ ਤੇ ਆਪਣੀ ਸੁਰੱਖਿਆ ਦੀ ਤਿਆਰੀਆਂ 'ਚ ਜੁਟੇ ਹੋਏ ਹਾਂ।''

ਉਨ੍ਹਾਂ ਕਿਹਾ, ''ਸਭ ਤੋਂ ਪਹਿਲਾਂ ਘਰਾਂ ਤੋਂ ਬਾਹਰ ਨਾ ਨਿਕਲੋ, ਸਮੁੰਦਰ ਕੰਢੇ ਨਾ ਜਾਓ। ਬਾਹਰ ਹੋ ਤਾਂ ਸੁਰੱਖਿਅਤ ਥਾਂ 'ਤੇ ਰਹੋ। ਘਰ 'ਚ ਲੋੜ ਨਾ ਹੋਵੇ ਤਾਂ ਗੈਸ ਤੇ ਲਾਈਟਾਂ ਬੰਦ ਰੱਖੋ। ਗਮਲਿਆਂ ਨੂੰ ਕੱਸ ਕੇ ਬੰਨ੍ਹੋ ਜਾਂ ਘਰਾਂ ਅੰਦਰ ਰੱਖੋ।'' ਅਕਸ਼ੈ ਕੁਮਾਰ ਤੋਂ ਇਲਾਵਾ ਸ਼ਿਲਪਾ ਸ਼ੈਟੀ ਨੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਨੂੰ ਸ਼ੇਅਰ ਕੀਤਾ ਅਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਕਿਹਾ।

ਨਿਮਰਤ ਕੌਰ ਨੇ ਵੀ ਬੱਦਲਾਂ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਆਥੀਆ ਸ਼ੈੱਟੀ ਨੇ ਇਕ ਨੋਟ ਸਾਂਝਾ ਕੀਤਾ ਹੈ, ਜਿਸ 'ਚ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਰਣਵੀਰ ਸ਼ੌਰੀ ਨੇ ਵੀ ਇੰਸਟਾਗ੍ਰਾਮ 'ਤੇ ਮੌਸਮ ਦੀ ਤਸਵੀਰ ਸ਼ੇਅਰ ਕੀਤੀ ਹੈ।

ਦੱਸ ਦੇਈਏ ਕਿ ਨਿਸਰਗ ਪਿਛਲੇ 6 ਘੰਟਿਆਂ ਦੌਰਾਨ 13 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰੀ ਮਹਾਰਾਸ਼ਟਰ ਤੱਟ ਵਲ ਵਧਿਆ।

 
 
 
 
 
 
 
 
 
 
 
 
 
 

It’s here. #cyclonenisarga

A post shared by Ranvir Shorey (@ranvirshorey) on Jun 2, 2020 at 6:00am PDT


Tags: India Meteorological DepartmentCyclone NisargaAkshay KumarShilpa ShettyBollywood CelebsUrge FansNimrat KaurStay Indoors

About The Author

sunita

sunita is content editor at Punjab Kesari