FacebookTwitterg+Mail

'ਕੇਸਰੀ' ਦੇ ਰੰਗ 'ਚ ਰੰਗੀ ਪਰਿਣੀਤੀ ਚੋਪੜਾ, ਤਸਵੀਰ ਵਾਇਰਲ

akshay kumar and parineeti chopra
18 December, 2018 02:46:31 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ, ਉਨ੍ਹਾਂ 'ਚੋਂ ਸਿਰਫ ਨਵੇਂ ਚਿਹਰੇ ਸਨ ਅਤੇ ਇਹ ਸਾਰੇ ਐਕਟਰ ਉਸ ਦੀ ਬਰਾਬਰ ਉਮਰ ਦੇ ਸਨ। ਪਰਿਣੀਤੀ ਨੇ ਰਣਵੀਰ ਸਿੰਘ, ਅਰਜੁਨ ਕਪੂਰ, ਸਿਧਾਰਥ ਮਲਹੋਤਰਾ, ਸੁਸ਼ਾਂਤ ਸਿੰਘ ਰਾਜਪੂਤ, ਅੰਸ਼ੁਮਨ ਖੁਰਾਨਾ ਅਤੇ ਅਦਿੱਤਿਆ ਰਾਏ ਕਪੂਰ ਸਮੇਤ ਹੋਰ ਕਈ ਐਕਟਰਾਂ ਨਾਲ ਫਿਲਮਾਂ 'ਚ ਕੰਮ ਕੀਤਾ ਹੈ ਪਰ ਪਰਿਣੀਤੀ ਹੁਣ ਇਨ੍ਹਾਂ ਸਾਰਿਆਂ ਤੋਂ ਦੁੱਗਣੀ ਉਮਰ ਦੇ ਐਕਟਰ ਅਕਸ਼ੈ ਕੁਮਾਰ ਨਾਲ ਫਿਲਮ 'ਕੇਸਰੀ' 'ਚ ਕੰਮ ਕਰ ਰਹੀ ਹੈ।

Punjabi Bollywood Tadka

'ਕੇਸਰੀ' ਫਿਲਮ ਅਸਲ ਕਹਾਣੀ 'ਤੇ ਅਧਾਰਿਤ ਹੈ। ਇਸ ਫਿਲਮ 'ਚ ਪਰਿਣੀਤੀ ਅਕਸ਼ੈ ਕੁਮਾਰ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਫਿਲਮ ਨੂੰ ਲੈ ਕੇ ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਅਕਸ਼ੈ ਕੁਮਾਰ ਨਾਲ ਪੰਜਾਬੀ ਲੁੱਕ 'ਚ ਨਜ਼ਰ ਆ ਰਹੀ ਹੈ ਤੇ ਅਕਸ਼ੈ ਕੁਮਾਰ ਸਰਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਕੈਪਸ਼ਨ 'ਚ ਲਿਖਿਆ ਹੈ, ''ਸਾਡੀ ਇਹ ਫਿਲਮ ਵਾਰ ਮੂਵੀ ਹੈ ਅਤੇ ਇਸ 'ਚ ਉਨ੍ਹਾਂ ਬਹਾਦਰ ਸੂਰਵੀਰਾਂ ਦੀ ਪ੍ਰੇਮ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ, ਜਿਨ੍ਹਾਂ 'ਤੇ ਅੱਜ ਵੀ ਲੋਕਾਂ ਨੂੰ ਮਾਣ ਹੈ।'' ਪਰਿਣੀਤੀ ਅੱਗੇ ਲਿਖਿਆ ਹੈ, ''ਮੈਂ ਅਕਸ਼ੈ ਅਤੇ ਅਨੁਰਾਗ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ। ਇਹ ਬਹੁਤ ਵਧੀਆ ਫਿਲਮ ਹੈ, ਤੇ ਇਸ ਫਿਲਮ ਨੂੰ ਹਰ ਇਕ ਨੂੰ ਦੇਖਣਾ ਚਾਹੀਦਾ ਹੈ।''

Punjabi Bollywood Tadka
ਦੱਸ ਦੇਈਏ ਕਿ 'ਕੇਸਰੀ' ਫਿਲਮ ਅਗਲੇ ਸਾਲ 21 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। 'ਕੇਸਰੀ' ਫਿਲਮ ਸਾਰਾਗੜ੍ਹੀ ਦੀ ਜੰਗ 'ਤੇ ਅਧਾਰਿਤ ਹੈ। ਇਹ ਲੜਾਈ ਕੁਝ ਕੂ ਸਿੰਘ ਨੇ ਲੜੀ ਸੀ ਤੇ ਇਸ ਲੜਾਈ 'ਚ ਸਾਰੇ ਸਿੰਘ ਸ਼ਹੀਦ ਹੋ ਗਏ ਸਨ ਅਤੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਸੀ।


Tags: Kesari Akshay Kumar Soldierly Glory Parineeti Chopra Anurag Singh Sikh Regiment Bollywood Celebrity

Edited By

Sunita

Sunita is News Editor at Jagbani.