FacebookTwitterg+Mail

ਅਕਸ਼ੈ ਕੁਮਾਰ ਨੇ ਲਿਆ ਪੀ. ਐੱਮ. ਮੋਦੀ ਦਾ ਇੰਟਰਵਿਊ, ਵੀਡੀਓ ਵਾਇਰਲ

akshay kumar and prime minister narendra modi
24 April, 2019 03:08:39 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਚੱਲ ਰਹੇ ਹਨ। ਚੋਣਾਂ ਦਾ ਮੌਸਮ ਹੈ ਤਾਂ ਫਿਲਮ ਐਕਟਰ ਭਾਵੇਂ ਇਨ੍ਹਾਂ ਚੀਜਾਂ ਤੋਂ ਪਿੱਛੇ ਕਿਵੇਂ ਰਹਿ ਸਕਦੇ ਹਨ। ਜਦੋਂ-ਜਦੋਂ ਚੋਣ ਆਉਂਦੇ ਹਨ ਉਦੋ-ਉਦੋ ਬਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਚੋਣਾਂ 'ਚ ਆਪਣੀ ਹਲਚਲ ਤੇਜ ਕਰ ਦਿੰਦੀ ਹੈ।

 

ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਇਕ ਇੰਟਰਵਿਊ ਲਿਆ ਹੈ। ਇਸ ਇੰਟਰਵਿਊ 'ਚ ਅਕਸ਼ੈ ਕੁਮਾਰ ਪ੍ਰਧਾਨ ਮੰਤਰੀ ਤੋਂ ਰਾਜਨੀਤੀ ਨਾਲ ਜੁੜੇ ਕਈ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ।
 

ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਕੁਝ ਛੋਟੇ-ਛੋਟੇ ਵੀਡੀਓਜ਼ ਵੀ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਉਹ ਇੰਟਰਵਿਊ 'ਚ ਪੀ. ਐੱਮ ਤੋਂ ਪੁੱਛ ਰਹੇ ਹਨ ਕਿ ਉਨ੍ਹਾਂ ਦਾ ਆਪਣੀ ਮਾਂ, ਭਰਾ ਨਾਲ ਰਹਿਣ ਦਾ ਮਨ ਨਹੀਂ ਕਰਦਾ? ਇਹ ਵੀਡੀਓ ਇੰਟਰਵਿਊ ਦਾ ਛੋਟਾ ਹਿੱਸਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

 

ਪੂਰਾ ਇੰਟਰਵਿਊ 24 ਅਪ੍ਰੈਲ ਬੁੱਧਵਾਰ ਨੂੰ ਸਵੇਰੇ 9 ਵਜੇ ਪ੍ਰਸਾਰਿਤ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਇੰਟਰਵਿਊ ਨਿਊਜ਼ ਏਜੰਸੀ ਏ. ਐੱਨ. ਆਈ. ਦੁਆਰਾ ਲਿਆ ਗਿਆ ਹੈ। 


Tags: Akshay KumarInterviewGujarat CMPrime Minister Narendra ModiCongressRahul GandhiBollywood Celebrity

Edited By

Sunita

Sunita is News Editor at Jagbani.