FacebookTwitterg+Mail

'ਮਿਸ਼ਨ ਮੰਗਲ' ਦੀ ਕਾਪੀਰਾਈਟ ਨੂੰ ਲੈ ਕੇ ਅਦਾਲਤ ਪਹੁੰਚੀ ਮਹਿਲਾ ਨਿਰਦੇਸ਼ਕ

akshay kumar and radha bharadwaj
23 November, 2018 03:54:38 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਤੇ ਵਿਦਿਆ ਬਾਲਨ ਅਭਿਨੈ ਫਿਲਮ 'ਮਿਸ਼ਨ ਮੰਗਲ' 'ਚ ਕਾਪੀਰਾਈਟ ਦੀ ਉਲੰਘਣਾ ਦਾ ਦਾਅਵਾ ਕਰਦੇ ਹੋਏ ਇਕ ਮਹਿਲਾ ਨਿਰਦੇਸ਼ਕ ਨੇ ਬੰਬਈ ਉੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਨੂੰ ਪੁਲਾੜ ਦੇ ਵਿਸ਼ੇ 'ਚ ਬਣਨ ਵਾਲੀ ਭਾਰਤ ਦੀ ਪਹਿਲੀ ਫਿਲਮ ਮੰਨਿਆ ਜਾ ਰਿਹਾ ਹੈ। ਰਾਧਾ ਭਾਰਦਵਾਜ ਨੇ ਬੁੱਧਵਾਰ  ਨੂੰ ਫਿਲਮ ਦੇ ਨਿਰਮਾਣ ਅਤੇ ਇਸ ਦੇ ਪ੍ਰਦਰਸ਼ਨ 'ਤੇ ਰੋਕ ਲਾਉਣ ਦੀ ਬੇਨਤੀ ਕੀਤੀ ਹੈ। ਇਹ ਫਿਲਮ ਭਾਰਤ ਦੇ ਮਾਰਸ ਆਰਬੀਟਰ ਮਿਸ਼ਨ (ਐੱਮ. ਓ. ਐੱਸ) 'ਤੇ ਆਧਾਰਿਤ ਹੈ। ਇਸ ਨੂੰ ਮੰਗਲਯਾਨ ਕਿਹਾ ਜਾਂਦਾ ਹੈ।

Mission Mangal,Atul Kasbekar,Nithya Menen
ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਐਕਟਰ ਅਕਸ਼ੈ ਕੁਮਾਰ ਨੇ ਐਲਾਨ ਕੀਤਾ ਸੀ ਕਿ ਉਹ ਫਾਕਸ ਸਟਾਰ ਸਟੂਡੀਓਜ਼ ਅਤੇ ਕੇਪ ਆਫ ਗੁਡ ਹੋਪ ਫਿਲਮ ਨਾਲ ਮਿਲ ਕੇ ਮੰਗਲ ਮਿਸ਼ਨ 'ਤੇ ਆਧਾਰਿਤ ਫਿਲਮ 'ਮਿਸ਼ਨ ਮੰਗਲ' ਦਾ ਨਿਰਮਾਣ ਕਰਨਗੇ।

Punjabi Bollywood Tadka


Tags: Akshay Kumar Mission Mangal Radha Bharadwaj Sonakshi Sinha Vidya Balan Sharman Joshi Nithya Menon Tapsee Pannu

Edited By

Sunita

Sunita is News Editor at Jagbani.