ਮੁੰਬਈ(ਬਿਊਰੋ)— ਬੀਤੇ ਦਿਨੀਂ ਮੁੰਬਈ ਏਅਰਪੋਰਟ 'ਤੇ ਬਾਲੀਵੁੱਡ ਸਟਾਰਸ ਦਾ ਆਉਣਾ ਜਾਣਾ ਕਾਫੀ ਲੱਗਾ ਰਿਹਾ। ਇਕ ਤੋਂ ਬਾਅਦ ਇਕ ਬਾਲੀਵੁੱਡ ਸਟਾਰਸ ਮੁੰਬਈ ਏਅਰਪੋਰਟ 'ਤੇ ਆਪੋ-ਆਪਣੇ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਇਆ। ਏਅਰਪੋਰਟ 'ਤੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦਾ ਲੁੱਕ ਕਾਫੀ ਕਮਾਲ ਦਾ ਲੱਗ ਰਿਹਾ ਸੀ।
ਇੱਥੇ ਉਨ੍ਹਾਂ ਨੂੰ ਬਲੈਕ ਟੀ-ਸ਼ਰਟ ਅਤੇ ਲਾਲ ਪੈਂਟ 'ਚ ਦੇਖਿਆ ਗਿਆ। ਜਿਵੇਂ ਹੀ ਸਲਮਾਨ ਏਅਰਪੋਰਟ 'ਤੇ ਸਪੋਟ ਹੋਏ ਹਰ ਪਾਸੇ ਹਲਚਲ ਮੱਚ ਗਈ।
ਸਲਮਾਨ ਤੋਂ ਬਾਅਦ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਆਪਣੇ ਪਰਿਵਾਰ ਨਾਲ ਏਅਰਪੋਰਟ 'ਤੇ ਨਜ਼ਰ ਆਏ।
ਅੱਕੀ ਆਪਣੇ ਪਰਿਵਾਰ ਨਾਲ ਕੁਝ ਦਿਨ ਪਹਿਲਾਂ ਹੀ ਇਟਲੀ 'ਚ ਛੁੱਟੀਆਂ ਮਨਾਉਂਦੇ ਨਜ਼ਰ ਆਏ ਸਨ।
ਇਸ ਤੋਂ ਇਲਾਵਾ ਬਾਲੀਵੁੱਡ ਸਟਾਰਸ ਦੀ ਇਸ ਲਿਸਟ 'ਚ ਏਅਰਪੋਰਟ 'ਤੇ ਰਣਵੀਰ ਸਿੰਘ ਤੇ ਸਾਰਾ ਅਲੀ ਖਾਨ ਨੂੰ ਵੀ ਸਪੋਟ ਕੀਤਾ ਗਿਆ।
ਦੋਵੇਂ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਸਿੰਬਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਸਾਰਾ ਅਲੀ ਤੇ ਰਣਵੀਰ ਜਲਦ ਹੀ ਸਵਿਟਜ਼ਰਲੈਂਡ 'ਚ ਖਾਸ ਗੀਤ ਸ਼ੂਟ ਕਰਨ ਵਾਲੇ ਹਨ।